Page:Guru Granth Tey Panth.djvu/58

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

ਬਾਣਾ ਧਾਰਨ ਪਰ ਝੱਟ ਪੱਟ ਹੀ ਸੰਤ ਦੀ ਡਿਗਰੀ ਮਿਲ ਜਾਂਦੀ ਹੈ | ਹੋ ਸਕਦਾ ਹੈ ਜੋ ਕੋਈ ਇਕ ਇਸ ਭੇਖ ਵਾਲੇ ਸੱਜਣ ਨੇਕ ਭੀ ਹੋਣ ਤੇ ਉਨ੍ਹਾਂ ਨੇ ਬਹੁਤ ਲੰਮਾ ਗੌਹੁ ਨਾਂ ਕੀਤਾ ਹੋਵੇ ਯਾ ਕਿਸੇ ਖਾਸ ਕਾਰਨ ਕਰਕੇ ਉਪਰ ਦੱਸੀ ਸ਼ਕਲ ਬਣਾਉਂਣੀ ਪੈਗਈ ਹੋਵੇ, ਅਜੇਹੇ ਚੰਗੇ ਪੁਰਖਾਂ ਦਾ ਫਰਜ਼ ਹੈ ਕਿ ਉਹ ਹੁਣ ਇਸ ਵਧ ਚਲੀ ਬੀਮਾਰੀ ਨੂੰ ਬਹੁਤ ਛੇਤੀ ਰੋਕ ਦੇਣ ਸਾਡਾ ਭਾਵ ਇਹ ਹੈ ਕਿ ਗੁਰੂ ਜੀ ਨੇ ਭੇਖ, ਪਾਖੰਡ, ਤੇ ਜ਼ਾਹਰਦਾਰੀ ਤੋਂ ਨਰੋਲ ਅਤੇ ਬਕਾਇਦਾ ਜੱਥੇਬੰਦ ਤੇ ਆਪਨੇ ਪੂਰੇ ਕੌਮੀ ਨਿਸ਼ਾਨ ਰੱਖਣ ਵਾਲਾ ਮੁਕੰਮਲ ਪੰਥ ਸਾਜਿਆ | ਇਹ ਭੀ ਇਕ ਬਹੁਤ ਵੱਡੇ ਕੰਮਾਂ ਵਿਚੋਂ ਕੰਮ ਸੀ |

ਇਸਤੋਂ ਛੁੱਟ ਬੁਤਪ੍ਰਸਤੀ, ਜਾਤ ਪਾਤ, ਇਕ ਵਾਹਿਗੁਰੂ ਨੂੰ ਛੱਡ ਅਨੇਕ ਦੇਵਤਿਆਂ ਦੀ ਪੂਜਾ, ਸ਼ਗਨ ਅਪਸ਼ਗਨ ਨੂੰ ਮੰਨਣਾ, ਚਉਂਕਾ ਭਾਂਡਾ ਤੇ ਛੂਤ ਛਾਤ ਦੇ ਵੈਹਮ ਅਜੇਹੀਆਂ ਅਨੇਕ ਲਾਗ ਵਾਲੀਆਂ ਬੀਮਾਰੀਆਂ ਸਨ, ਜੋ ਦਿੰਦੂਆਂ ਦੇ ਹੱਡ ੨ ਤੇ ਨਾੜ ੨ ਵਿੱਚ ਚਿਰ ਤੋਂ ਰਚੀਆਂ ਹੋਈਆਂ ਸਨ, ਇਨ੍ਹਾਂ ਵਹਿਮਾਂ ਨੂੰ ਹਿੰਦੂਆਂ ਦੇ ਪਾਸ ੨ ਰਹਿਕੇ ਦੂਰ ਕਰਨਾ (ਉਹ ਭੀ ਪ੍ਰੇਮ ਨਾਲ) ਕੁਝ ਬੜਾ ਹੀ ਕਠਨ ਜਿਹਾ ਸੀ | ”ॉन 'भंठीक्षी ताम से भा नऊ व्रतळे ठे रोज ५मे डिस्ना डैल लाठ व्रलवे 3 मेिंपी उलi न त्रि 3

ਅੱਜ ਅੰਗ੍ਰੇਜ਼ੀ ਰਾਜ ਦੇ ਆ ਜਾਣ ਕਰਕੇ ਤੇ ਚਾਰੇ ਪਾਸੇ ਵਿਦਯਾ ਫੈਲ ਜਾਣ ਕਰਕੇ ਤੇ ਸਿੱਧੀ ਤਰਾਂ ਯਾ ਕਿਸੇ ਵੱਲ ਫੇਰ ਨਾਲ ਗੁਰਸਿੱਖੀ ਦੇ ਖਿਆਲਾਂ ਦਾ ਪ੍ਰਚਾਰ ਹੋ ਜਾਣ ਕਰਕੇ ਭਾਵੇਂ ਇਹ ਬੀਮਾਰੀਆਂ ਕੁਝ ਬਹੁਤੀਆਂ ਕਠਨ