Page:Guru Granth Tey Panth.djvu/62

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੧

ਭੁਲੇਖੇ ਵਿਚ ਪਾਉਣ ਦੀ ਕੋਸ਼ਸ਼ ਕਰਦਾ ਰਿਹ|(ਨਮੂਨੇ ਲਈ ਦੇਖੋ ਇੰਜੀਲ ਮੈਂਟ ਲੀਊਕ, ਚੈਪਟਰ ਚੌਥੇ ਦੀਆਂ ਮੁੱਢ ਦੀਆਂ ਆਇਤਾਂ, ਜਿਥੇ ਸ਼ੈਤਾਨ ਨੇ ਈਸਾ ਨੂੰ ਭੁਲਾਉਣ ਦੀ ਕੋਸ਼ਸ਼ ਕੀਤੀ)।

ਇਸੇ ਤਰਾਂ ਹਿੰਦੂ ਵੇਦਾਂਤੀਆਂ ਦਾ ਖਿਆਲ ਹੈ ਕਿ ਅਵਿਦਯਾ ਸ਼ੁਧ ਬ੍ਰਹਮ ਨੂੰ ਬਿਗਾੜ ਕੇ ਜੀਵ ਬਣਾ ਦੇ ਦੀ ਹੈ | ਇਸ ਤੋਂ ਬਿਨਾਂ ਨਿਆਇ ਆਦਿ ਮਤਾਂ ਵਾਲੇ ਤੇ ਖਾਸ ਕਰਕੇ ਆਰੀਆ ਸਮਾਜੀਆਂ ਦਾ ਇਹ ਦਾਵਾ ਹੈ ਕਿ ਰੂਹ, ਮਾਦਾ ਯਾ ਆਤਮਾ ਪ੍ਰਕ੍ਰਿਤੀ ਜਦ ਤਕ ਦੋ ਹੋਰ ਰੱਬ ਦੀ ਤਰਾਂ ਅਨਾਦੀ ਪਦਾਰਥ ਨਾਂ ਹੋਣ, ਤਦ ਤੋੜੀ ਸੰਸਰ ਬਹਣ ਹੀ ਨਹੀਂ ਸਕਦਾ, ਭਾਵ ਇਹ ਦੋਨੋ ਰੱਬ ਦੇ ਸ਼ਰੀਕ ਹਨ | ਪਰ ਗੁਰੂ ਜੀ ਦਾ ਹੁਕਮ ਹੈ ਕਿ: "ਤਿਸਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ।"

ਵਾਰ ਵਡਹੰਸ ਸ: ਮ:੩

ਅਰਥਾਤ ਵਾਹਿਗੁਰੂ ਦਾ ਨਾ ਕੋਈ ਸ਼ਰੀਕ ਹੇ ਤੇ ਨਾਂ ਉਸਦੇ ਕੰਮ ਵਿਚ ਵਿਘਨ ਪਾਉਣ ਵਾਲਾ ਕੋਈ ਸ਼ੈਤਾਨ, ਅਵਿਦਯਾ ਆਦਿ ਕੰਡਾ ਹੈ, ਨਾਂ ਉਸਦਾ ਕੋਈ ਵੈਰੀ ਹੈ |

ਸਿੱਟਾ ਇਹ ਕਿ ਕਿਸੇ ਨੇ ਦੇਵਤੇ ਅਤੇ ਫਰਿਸ਼ਤੇ, ਰੱਬ ਤੇ ਆਦਮੀ ਦੇ ਵਿਚਕਾਰ ਮੰਨ ਲਏ ਤੇ ਕਿਸੇ ਨੇ ਰੱਬ ਅਵਤਾਰ ਮੰਨੇ, ਕਿਸੇ ਨੇ ਰਬ ਦੇ ਤਿੰਨ ਚਾਰ ਹਿੱਸੇ ਬ੍ਰਹਮਾ, ਬਿਸ਼ਨ, ਸ਼ਿਵ ਤੇ ਸ਼ਕਤੀ ਯਾ ਖੁਦਾ ਰੁਹ-ਉਲਕੱਦਸ ਤੇ ਖੁਦਾ ਦਾ ਬੇਟਾ ਈਸਾ ਆਦਿ ਮੰਨ ਲਏ ਕਿਸੇ ਨੇ ਰੁਹ, ਮਾਦਾ ਆਦਿ ਉਸਦੇ ਸ਼ਰੀਕ ਮੰਨੇ ਤੇ