ਪੰਨਾ:Guru Granth Tey Panth.djvu/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਕਿਸੇ ਨੇ ਸ਼ੈਤਾਨ, ਅਵਿਦਯਾ ਆਦਿ ਉਸਦੇ ਵੇਰੀ ਯਾ ਕੰਟਕ (ਉਸ ਦੇ ਕੰਮ ਵਿਚ ਰੋਕ ਪਾਉਣ ਵਾਲੇ) ਮੰਨ ਲਏ, ਤੇ ਕਿਸੇ ਨੇ ਹਰ ਸਮੇ ਲਈ ਇਹ ਕੰਧ ਪਾ ਦਿਤੀ ਕਿ ਫਲਾਣੇ ਪੈਗੰਬਰ ਦੀ ਖੁਸ਼ੀ ਪਰ ਹੀ ਸਾਡਾ ਛੁਟਕਾਰਾ ਹੋਵੇਗਾ | ਪਰ ਸਤਿਗੁਰੂ ਨੇ ਇਨ੍ਹਾਂ ਸਭ ਦੂਈ ਦੇ ਝਗੜਿਆਂ ਨੂੰ ਨਬੇੜਿਆ ਤੇ ਗੁਰਮਤ ਵਿਚ ਗੁਰੂ ਨੂੰ ਭੀ ਕੇਵਲ ਆਤਮਕ ਉਸਤਾਦ ਅਤੇ ਮਨੁੱਖਾਂ ਵਿਚ ਮਨੁੱਖ ਮੰਨਿਆਂ ਤੇ ਆਮ ਮਨੁੱਖਾਂ ਨੂੰ ਹੀ ਲੋਕਾਂ ਦੇ ਸਾਹਮਣੇ ਗੁਰੂ ਬਣਾਕੇ ਦਿਖਾ ਦਿੱਤਾ, ਜਿਹਾ ਕਿ ਗੁਰੂ ਨਾਨਕ ਜੀ ਨੇ ਅੰਗਦ ਜੀ ਨੂੰ, ਗੁਰੂ ਅੰਗਦ ਜੀ ਨੇ ਗੁਰੂ ਅਮਰ ਦਾਸ ਨੂੰ ਏਸੇ ਤਰਾਂ ਹੋਰ ਸਮਝ ਲੈਣਾ।

ਇਸ ਪਰ ਖੂਬੀ ਦਿਹ ਕਿ ਹਰ ਥਾਂ ਆਪਣੇ ਆਪਨੂੰ ਕੂਕਰ, ਕੀਟ, ਢਾਡੀ ਆਦਿ ਸ਼ਬਦਾਂ ਨਾਲ ਚੇਤੇ ਕੀਤਾ ਹੈ, ਕਿਉਂਕਿ ਉਨ੍ਹਾਂ ਦਾ ਭਾਵ ਇਹ ਸੀ ਕਿ ਭੋਲੇ ਸੱਜਨ ਕਿਤੇ ਗੁਰੂਆਂ ਨੂੰ ਹੀ ਦੇਵਤਿਆਂ ਯਾ ਅਵਤਾਰ ਦੀ ਥਾਂ ਮੰਨਕੇ ਰੱਬਦੇ ਤੇ ਆਪਣੇ ਵਿਚਕਾਰ ਇਕ ਹੋਰ ਕੰਧਨਾਂ ਖੜੀ ਕਰ ਲੈਣ |

ਇਸਤਰਾਂ ਅਮਲੀ ਤੇ ਪੂਰੀ ਏਕਤਾਂ ਦਾ ਬਾਣੀ ਤੇ ਅਮਲ ਦੁਵਾਰਾ ਪ੍ਰਚਾਰ ਕਰਕੇ ਦੱਸਣਾ, ਇਹ ਭੀ ਇਕ ਬੜਾ ਭਾਰਾ ਕੰਮ ਸੀ| ਇਸ ਤੋਂ ਬਿਨਾਂ ਉਨਾਂ ਨੇ ਆਮ ਸਿੱਖ ਸੰਗਤ ਨੂੰ ਪੂਰੇ ਹੱਕ ਦੇਕੇ ਸਾਰੇ ਪੰਥ ਬੂਬ ਗੁਰੂ ਰੂਪ ਬਨਾਉਣ ਸੀ, ਕਿਉਂਕਿ ਇਕ ਕਿਸੇ ਖਾਸ ਪਾਰਟੀ ਦੇ ਹੱਥ ਉਨ੍ਹਾਂ ਨ ਸਿੱਖੀ ਦੀ ਵਾਗ ਡੋਰ ਨਹੀਂ ਫੜਾਉਣੀ ਸੀ | ਤੇ ਫਿਰ ਇਸ ਧਰਮੋਂ, ਸ਼ਰਮੋਂ ਤੇ ਤਾਂਣ ਮਾਣ ਤੋਂ ਹੀਣੇ , ਅਤੇ ਆਪਸ