Page:Guru Granth Tey Panth.djvu/65

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪

ਸੱਚ ਤਾਂ ਇਹ ਹੈ ਕਿ ਈਸਾਈਆਂ ਨੂੰ ਜਥੇਬੰਦ ਕਰਨ ਵਿਚ ਜਿਤਨਾ ਕੰਮ ਮਹਾਤਮਾਂ ਸੇਟ ਪਾਲ ਆਦਿ ਬਜ਼ੁਰਗ ਨੇ ਕੀਤਾ ਹੈ। ਮਹਾਤਮਾਂ ਈਸਾ ਨੇ ਉਸ ਦਾ ਕੁਝ ਹਿੱਸਾ ਭੀ ਨਹੀਂ ਕਰਕੇ ਦੱਸਿਆ ਸੀ। ਪਰ ਉਨ੍ਹਾਂ ਦਾ ਧਾਰਮਿਕ ਨਿਸਚਾ ਇਹ ਹੈ ਕਿ ਈਸਾ ਆਪਣੇ ਮਾਨੁਖ ਬਾਪ ਦੇ ਸ਼ਰੀਰ ਤੋਂ ਪੈਦਾ ਨਹੀਂ ਹੋਇਆ, ਸਗੋਂ ਉਹ ਰੱਬਦਾ। ਪੁਤਰ ਹੈ। ਇਸ ਲਈ ਉਹ ਕਿਸੇ ਹੋਰ ਸੇਟ ਪਾਲ ਆਦਿ ਬਜ਼ੁਰਗਾਂ ਨੂੰ ਈਸਾ ਦੀ ਪਦਵੀ ਨਹੀਂ ਦੇ ਸਕੇ ਤੇ ਨਾਂ ਦੇ ਸਕਦੇ ਹਨ।

ਦੂਜੇ ਪਾਸੇ ਗੁਰੂ ਨਾਨਕ ਜੀ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਆਮ ਮਨੁਖਾਂ ਵਿਚੋਂ ਹੀ ਮੰਨਿਆ, ਇਸੇ ਲਈ ਅਸੀਂ ਗੁਰੂ ਅੰਗਦ ਤੇ ਗੁਰੂ ਅਮਰ ਦਾਸ ਜੀ ਨੂੰ ਓਹਨਾਂ ਦਾ ਰੂਪ ਮੰਨ ਸਕਦੇ ਹਾਂ।

ਹੁਣ ਇਹ ਸਿੱਧ ਹੋਗਿਆ ਕਿ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਕੰਮ ਪੂਰਾ ਕਰਣ ਵਾਸਤੇ ਅਗੇ ਹੋਰ ਗੁਰੂ ਬਨਾਉਣ ਦੀ ਲੋੜ ਸੀ, ਮੋ ਉਨ੍ਹਾਂ ਨੇ ਇਸ ਕੰਮ ਲਈ ਇਕ ਪੂਰਨ ਮਹਾਂ ਪੁਰਖ ਜ਼ਰੂਰ ਚੁਨਣਾ ਸੀ। ਜੇ ਸੰਸਾਰ ਦਾ ਕੋਈ ਹੋਰ ਮਹਾਂ ਪੁਰਖ ਹੁੰਦਾ ਤਾਂ ਆਪਣੇ ਬੜੇ ਸਾਹਿਬਜ਼ਾਦੇ ਨੂੰ ਇਸ ਪਦਵੀ ਉਪਰ ਅਸਥਾਪਨ ਕਰ ਦਿੰਦਾ, ਪਰ ਉਨ੍ਹਾਂ ਨੇ ਰਿਸ਼ਤਾ, ਨਾਤਾ, ਬ੍ਰਦਰੀ ਆਦਿ ਸਾਰੇ ਤਅੱਲਕਾਂ ਨੂੰ ਛੱਡਕੇ ਕੇਵਲ ਉਤਮ ਗੁਣਾਂ ਨੂੰ ਅਗੇ ਰੱਖਕੇ ਚੋਣ ਕੀਤੀ, ਤਾਂਕਿ ਜਿਸ ਵਿਚ ਇਹ ਗੁਰੁ ਵਾਲੇ ਗੁਣ ਘੱਟਣ , ਉਹ ਮਹਾਂ ਪੁਰਖ ਹੀ ਇਸ ਉੱਚ ਪਦਵ ਦਾ ਮਾਲਕ ਬਣੇ। ਸੋ ਸਭ ਨੂੰ ਪਤਾ