Page:Guru Granth Tey Panth.djvu/66

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

ਹੈ ਕਿ ਗੁਰੂ ਨਾਨਕ ਜ ਦੇ ਲਏ ਹੋਏ ਕਰੜੇ ਤੋਂ ਕਰੜੇ ਇਮਤਹਾਨਾਂ ਵਿਚ ਗੁਰੂ ਅੰਗਦ ਜੀ ਪੂਰੀ ਤਰਾਂ ਪਾਸ ਹੋਏ। ਜਿਸ ਲਈ ਇਹ ਗਵਾਹੀ ਮੌਜੂਦ ਹੋ :- "ਜਾਂ ਸੁਧੋਸ ਤਾਂ ਲਹਣਾਂ ਟਿਕਲਿਓਨੁ।" (ਵਾਰ ਰਾਮਕਲੀ ਰਾਏ ਬਲਵੰਡ ਤਥਾ ਸਤੇ ਡੂਮ ਆਖੀ)

ਅਰਥਾਤ ਜਦ ਸ਼ੁਧ ਖਾਲਿਸ ਅਤੇ ਗੁਰ ਪਦਵੀ ਦੇ ਯੋਗ ਸਾਬਤ ਹੋਇਆ ਤਦੋਂ ਹੀ ਤਾਂ ਲੈਹਣੇ ਨੂੰ ਰਿਕਿਆ ਗਿਆ ਅਸੀਂ ਪਿਛੇ ਦੱਸ ਚੁਕੇ ਹਾਂ ਕਿ (democracy) ਸਾਡੇ ਭਾਈ ਚਾਰਕ ਤੇ ਬ੍ਰਾਦਰੀ ਦੇਹੱਕ ਦੇਣ ਦੀ ਪਹਿਲੀ ਪੌੜੀ ਇਹ ਹੈ, ਕਿ ਗਰੀਬਾਂ ਨੂੰ ਗਲੇ ਲਾਉਣਾ ਸੋ ਗੁਰੂ ਜੀ ਨੇ ਲਾਇਆ, ਦੂਜੀ ਇਹ ਹੈ ਕਿ ਕੋਈ ਉੱਚਾ ਔਹਦਾ ਜਾਂ ਦਰਜਾ ਕਿਸੇ ਨੂੰ ਕਿਸੇ ਖਾਨਦਾਨ ਯਾ ਖਾਸ ਕੌਂਮ ਯਾ ਖਾਸ ਜ਼ਾਤ ਪਾਤ ਯਾ ਖਾਸ ਦੇਸ਼ ਆਦ ਦੇ ਧੜੇ ਪੱਖ ਦੇ ਕਾਰਨ ਨਾਂ ਮਿਲੇ, ਸਗੋ ਉੱਚ ਪਦਵੀ ਦੇਣ ਵਾਸਤੇ ਕੇਵਲ ਉਸ ਮਹਾਤਮਾਂ ਨੂੰ ਚੁਨਿਆਂ ਜਾਵੇ, ਕਿ ਜੋ ਆਪਣੇ ਅੰਦਰ ਦੇ ਗੁਣਾਂ ਤੇ ਆਤਮਕ ਖੂਬੀਆਂ ਦੇ ਕਾਰਨ ਉਸ ਦਰਜੇ ਦੇ ਲਾਇਕ ਸਾਬਤ ਹੋਵੇ, ਜਿਹਾ ਕਿ ਰਾਜੇ ਦਾ ਪਤ ਰਾਜਾ, ਇਹ ਖਾਨਦਾਨੀਂ ਧੜਾ ਹੈ, ਪ੍ਰੋਹਤ ਬ੍ਰਾਹਮਣ ਹੀ ਹੋਵੇ, ਹੋਰ ਕਿਸੇ ਜਾਤ ਪਾਤ ਵਿਚੋਂ ਨਾਂ ਹੋਵੇ, ਇਹ ਕੌਮ ਯਾ ਜਾਤ ਪਤ ਦਾ ਧੜਾ ਹੈ, ਜੇ ਕਿਸੇ ਦਾ ਇਹ ਖਿਆਲ ਹੋਵੇ ਕਿ ਡਿਪਟੀ ਕਮਿਸ਼ਨਰ ਅੰਗ੍ਰੇਜ਼ ਹੀ ਹੋਵੇ ਇਹ ਦੇਸ਼ ਦਾ ਧੜਾ ਹੈ।

ਜਦ ਤੋੜੀ ਸਾਂਝੇ ਭਾਈ ਚਾਰਕ ਹੱਕ ਦਾ ਖਿਆਲ ਘਟ ਫੁਰੇ ਤਦ ਤੋੜੀ ਇਹ ਧੜੇ ਬਣੇ ਹੀ ਰਹਿੰਦੇ ਹਨ, ਪਰ