Page:Guru Granth Tey Panth.djvu/67

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਜਦ ਸਭ ਨੂੰ ਵਾਹਿਗੁਰੂ ਦੇ ਪੁਤ ਸਮਝਕੇ ਇਕੋ ਜਿਹੇ ਹੱਕ ਦੇਣੇ ਹੋਣ ਤਦੋਂ ਕੇਵਲ ਇਹ ਸੋਚਣਾਂ ਪੈਂਦਾ ਹੈ, ਕਿ ਆਪਣੇ ਆਤਮਕ ਗੁਣਾਂ ਦੇ ਕਾਰਨ ਕੌਣ ਵਡਾ ਹੈ।

ਬਸ ਗੁਰੂ ਨਾਨਕ ਜੀ ਨੇ ਕੁਲ ਸਿਖਾਂ ਤੇ ਆਪਣੇ ਪੁਤਾਂ ਦਾ ਇਮਤਹਾਨ ਕਰੜੇ ਤੋਂ ਕਰੜਾ ਲਿਆ ਸੋ ਉਨਾਂ ਵਿਚੋਂ ਜੇਹੜਾ ਉੱਚਾ ਸਾਬਤ ਹੋਇਆ, ਉਸਨੂੰ ਖੁਦ ਨਮਸਕਾਰ ਕਰਕੇ ਅਗੇ ਲਈ ਸੰਗਤ ਦਾ ਆਗੂ ਬਨਾਇਆ ਇਸੇ ਤਰਾਂ ਅਗੋਂ ਹੋਰ ਮਹਾਂ ਪੁਰਖ ਸਤਗੁਰੂ ਬਣਦੇ ਗਏ ਤੇ ਸ੍ਰੀ ਗੁਰੂ ਨਾਨਕ ਦੇ ਭਾਵ ਨੂੰ ਚੰਗੀ ਤਰਾਂ ਖੋਹਲ ੨ ਕੇ ਜ਼ਾਹਰ ਕਰਦੇ ਗਏ।

ਬਾਕੀ ਸਤਗੁਰੂਆਂ ਦਾ ਅਦੁਤੀ ਕੰਮ

ਗੁਰੂ ਰਾਮ ਦਸ ਜੀ ਨੇ ਖੋਹਲ ਕੇ ਇਹ ਹੁਕਮ ਦਿਤਾ ਕਿ ਜੋ ਦਰਸ਼ਨ ਵਾਸਤੇ ਆਵੇ ਸੋ ਲੰਗਰ ਵਿਚੋਂ ਪ੍ਰਸ਼ਾਦ ਛਕ ਕੇ ਆਵੇ ਅਤੇ ਲੰਗਤ ਵਿਚ ਕੋਈ ਜ਼ਾਤ ਪਾਤ ਤੇ ਉਚ, ਨੀਚ ਦਾ ਖਿਆਲ ਨਾਂ ਰਖਿਆ ਜਾਵੇ, ਹਰ ਕੌਮ ਤੇ ਹਰ ਧਰਮ ਦੇ ਆਦਮੀ ਇਕੋ ਫੂਹੜੀ ਤੇ ਬੈਠਕੇ ਪ੍ਰਸ਼ਾਦ ਛਕਣ ਇਸ ਪਰ ਹਿੰਦੂ ਬੜੇ ਦੁਖੀ ਹੋਏ ਤੇ ਗੁਰੂ ਅਮਰ ਦਾਸ ਜੀ ਉੱਪਰ ਦਾਵਾ ਕੀਤਾ (ਦੇਖੋ ਸੂਰਜ ਪ੍ਰਕਾਸ਼ ਰਾਸ ੧ ਅਧਯਾਏ ੪੩) ਤੇ ਇਸ ਪਰ ਗੁਰੂ ਅਮਰ ਦਾਸ ਜੀ ਅਪਨੇ ਸ੍ਰੀ ਮੁਖ ਤੋਂ ਫੁਰਮਾਇਆ ਕਿ:-