Page:Guru Granth Tey Panth.djvu/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੮)

ਝੁਕਣਾ (ਜਿਸ ਤੋਂ ਕਈ ਪੱਖਪਾਤੀ ਮੁਸਲਮਾਨਾਂ ਦੇ ਦਿਲ ਅੰਦਰ ਸਾੜ ਭੀ ਪੈਦਾ ਹੋਇਆ, ਇਸਦਾ ਨਮੂਨਾਂ ਦੇਖੋ ਤੋਂ ਜ਼ਿਕ ਜਹਾਂਗੀਰੀ ਦਾ ਅੰਗ੍ਰੇਜ਼ੀ ਤਰਜਮਾਂ, ਕ੍ਰਿਤ ਰੋਜਰਸ ਸਾਹਿਬ ਐਡੀਸ਼ਨ ਪਹਿਲੀ, ਜਿਲਦ ਪਹਿਲੀ ਸਫਾ ੭੨) ਉੱਬਲ-ਦੀਆਂ ਦੇਗਾਂ ਤੇ ਸੜਦੀਆਂ ਲੋਹਾਂ ਉਪਰ ਬੈਠਕੇ ਸ਼ਹੀਦ ਹੋਣਾ[1] ਇਹ ਸਬ ਕੁਛ ਸਾਬਤ ਕਰਦਾ ਹੈ ਕਿ ਪੂਰਨ ਗੁਰਸਿੱਖੀ ਨੂੰ ਅਮਲੀ ਤੌਰ ਪਰ ਪ੍ਰਗਟ ਕਰਨ ਵਾਸਤੇ ਬਾਕੀ ਗੁਰੂਆਂ ਨੇ ਕੀ ਕੁਝ ਕੀਤਾ। ਇਸੇ ਤਰਾਂ ਹੋਰ ਸਤਿਗੁਰੂਆਂ ਦੀ ਬਾਬਤ ਸਮਝਦੇ ਆਓ, ਆਖਰ ਅੱਠਵੇਂ ਗੁਰੂ ਦਾ ਵੇਲਾ ਆਉਂਦਾ ਹੈ।

ਸਿੱਖ ਧਰਮ ਤੇ ਬੇਸਮਝ ਦੇ ਇਤਰਾਜ

ਭਾਵੇਂ "ਜਾਦੂ ਨਾਥ ਸਰਕਾਰ" ਜਿਹੇ ਨੁਕਤਾਚੀਨ ਸੱਜਨ ਆਖ ਦਿਆ ਕਰਦੇ ਹਨ ਕਿ ਇਸ ਵੇਲੇ ਸਿੱਖੀ ਢੈਂਹਦੀਆਂ ਕਲਾਂ ਵਿਚ ਸੀ ਕਿਉਂ ਕਿ ਪੰਜ ੨ਛੇ ਸੁਲ ਦੇ ਬਚਿਆਂ ਨੂੰ ਗੁਰੂ ਬਣਾ ਦੇਣਾ ਕਿਸੇ ਤਰਾਂ ਭੀ ਯੋਗ ਨਹੀਂ ਸੀ ਪਰ ਉਨ੍ਹਾਂ ਨੂੰ ਸੋਚਣਾਂ ਚਾਹੀਦਾ ਹੈ ਕਿ ਕੁਦਰਤ ਵਿੱਚ ਕਿਸੇ ੨ ਥਾਂ (Exception) ਐਕਸੈਪਸ਼ਨ ਭੀ ਹੋਇਆ ਕਰਦੀ ਹੈ, ਹਰ ਥਾਂ ਪਹਾੜ ਵਿੱਚ ਮਮੂਲੀ ਵੱਟੇ ਹਨ ਪਰ ਕਿਤੇ ੨


  1. ਮਹਾਰਾਜ ਜੀ ਦਾ ਜੀਵਨ ਬਹੁਤ ਵਿਚਾਰ ਨਾਲ ਪੜ੍ਹਨਾ ਹੋਵੇ ਤਾਂ ਦੇਖੋ "ਸਦਾਇ ਦਦਦ" ਨਾਮੀ ਕਿਤਾਬ ਜੋ ਉਰਦੂ ਵਿੱਚ ਛੱਪੀ ਹੋ ਹੈ, ਜਿਸ ਨੂੰ ਲੇਖਕ ਨੇ ਖਾਲਸਾ ਭੁਝੰਗੀ ਸਭਾ ਰਾਵਲਪਿੰਡੀ ਦੀ ਆਗਯਾ ਅਨੁਸਾਰ ਲਿਖਿਆ ਸੀ