Page:Guru Granth Tey Panth.djvu/70

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਹੀਰੇ ਪੰਨੇ ਭੀ ਹਨ, ਹਰ ਥਾਂ ਪਾਣੀ ਦੇ ਸੋਮੇ ਹਨ, ਪਰ ਕਈ ਪਹਾੜਾਂ ਵਿਚੋਂ ਅੱਗ ਭੀ ਨਿਕਲਦੀ ਹੈ | ਆਮ ਬੱਚੇ ਜ਼ਰੂਰ ਅਨਜਾਂਣ ਤੇ ਬੇਸਮਝ ਹੁੰਦੇ ਹਨ, ਪਰ ਕੋਈ ਖਾਸ 2 ਮਹਾਂ ਪੁਰਖ ਅਜਿਹੇ ਭੀ ਹੁੰਦੇ ਹਨ ਕਿ ਜੋ ਬਚਪਨ ਵਿਚ ਹੀ ਸੁਚਤ ਅਤੇ ਚਤਰ ਹੋਣ। ਜਾਦੂ ਨਾਥ ਆਪ ਲਿਖਦਾ ਹੈ ਕਿ ਔਰੰਗਜ਼ੇਬ ਨੇ ੧੪ ਸਾਲ ਦੀ ਉਮਰ ਵਿਚ ਇਕ ਮਸਤ ਹਾਥੀ ਨੂੰ ਪਛਾੜਿਆ, ਜੇਹੜਾ ਕੰਮ ਕਿ ਆਮ ਬੱਚੇ ਨਹੀਂ ਕਰ ਸਕਦੇ। ਦੁਰ ਕਿਉਂ ਜਾਂਦੇ ਹੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਤ ਸਾਲਾ ਤੇ ਨੌ ਸਾਲਾ ਬੱਚਿਆਂ ਨੇ ਉਸ ਦਲੇਰੀ ਤੇ ਨਿਰਭੈਤਾ ਨਾਲ ਅਤੇ ਧਰਮ ਦੇ ਦਿੜ੍ਹ ਭਰੋਸੇ ਨਾਲ ਸਿਰ ਦਿੱਤੇ ਸਨ ਕਿ ਜਿਸਦੀ ਮਿਸਾਲ ਸੰਸਾਰ ਵਿਚ ਦੁਰਲੱਭ ਹੈ ਖੁਦ ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਵੱਲ ਦੇਖੋ, ਉਹ ਗੁਰਸਿੱਖੀ ਪ੍ਰਚਾਰ ਹਿਤ ਯਾ ਖਾਸ ੨ ਤਨਾਜ਼ਿਆਂ ਦੇ ਕਾਰਨ ਦਿੱਲੀ ਚਲੇ ਜਾਂਦੇ ਹਨ, ਪਰ ਔਰੰਗਜੇਬ ਦੇ ਆਪਣੇ ਪਾਸ ਬੁਲਾਉਂਣ ਪਰ ਉਸਨੂੰ ਸਾਫ ਜਵਾਬ ਦੇਦੇ ਹਨ ਕਿ ਤੂੰ ਜ਼ਾਲਮ ਹੈ, ਇਸ ਲਈ ਮੈਂ ਤੇਰੇ ਨਾਲ ਕਦੇ ਭੀ ਮੇਲ ਗੇਲ ਯਾ ਸੱਜਨਾਂ ਵਾਲੇ ਤਅੱਲਕ ਰੱਖਣ ਨੂੰ ਤਿਆਰ ਨਹੀਂ ਤੇਰਾ ਗਰੀਬਾਂ ਦੇ ਲਹੂ ਨਾਲ ਰੰਗਿਆ ਹੋਇਆ ਮੂੰਹ ਹਰਗਿਜ਼ ਇਸ ਲਾਇਕ ਨਹੀਂ ਕਿ ਮੈਂ ਇਸ ਨੂੰ ਖੁਸ਼ੀ ਨਾਲ ਆਕੇ ਤੱਕਾਂ।

ਇਕ ਗ਼ਲਤ ਖਿਆਲ

ਕੋਈ ਅਨਜਾਣ ਲੋਕ ਆਖਿਆ ਕਰਦੇ ਹਨ ਕਿ ਔਰੰਗਜ਼ੇਬ ਮੁਸਲਮਾਨ ਸੀ, ਇਸ ਲਈ ਸਤਵੇਂ ਗੁਰੂ ਉਸਦੇ