ਪੰਨਾ:Guru Granth Tey Panth.djvu/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )

ਵਾਲੇ, ਅਤੇ ਭੇਖ ਧਾਰਨ ਵਾਲੇ ਸਜਨਾਂ ਦਾ ਘਾਟਾਂ ਸੀ ? ਲਓ ਉਪਰ ਦਸੀ ਪਉੜੀ ਦੇ ਨਾਲ ਦੀ ਅਗਲੀ ਪਉੜੀ ਦੀ ਪੈਹਲੀ ਤੁਕ ਵਿਚ ਦਸਿਆ ਹੈ ਕਿ "ਸੁਨੀ ਪੁਕਾਰ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਾਹਿ ਪਠਾਯਾ" (ਭਾਈ ਗੁਰਦਾਸ ਜੀ ਵਾਰ ੧) ਅਰਥਾਤ ਉਹ ਦੀਨ ਦੁਨੀਆਂ ਦਾ ਸਹਾਰਾ ਸਾਧ (ਗੁਰੂ ਨਾਨਕ) ਸੰਸਾਰ ਵਿਚ ਪ੍ਰਗਟ ਹੋਇਆ |

ਏਥੇ ਸਾਫ ਸਾਬਤ ਹੋਗਿਆ ਕਿ ਸਾਧ ਕੇਵਲ ਗੁਰੂ ਨੂੰ ਹੀ ਆਖਿਆ ਗਿਆ ਹੈ ਨਾਂ ਕਿ ਹੋਰ ਆਮ ਮਹਾਤਮਾਂ ਨੂੰ ਇਸ ਤੋਂ ਬਿਨਾ ਸ੍ਰੀ ਗੁਰੂ ਅਰਜ਼ਨ ਦੇਵ ਜੀ ਦਾ ਇਕ ਸ਼ਬਦ ਰਾਗ ਮਾਝ ਵਿਚ ਮੌਜੂਦ ਹੈ ਕਿ "ਮੇਰਾ ਮਨੁ ਲੋਚੇ..." ਇਸ ਸ਼ਬਦ ਦੀਆਂ ਚਾਰ ਪਉੜੀਆਂ ਹਨ | ਇਹ ਪ੍ਰਸਿੱਧ ਹੈ ਕਿ ਇਹ ਤਿੰਨ ਚਿਠੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਲਿਖੀਆਂ ਸਨ ਤਿਹਾਂ ਚਿਠੀਆਂ ਵਿਚ ਸ਼ਬਦਾਂ ਦੀਆਂ ਤਿਨ ਪਉੜੀਆਂ ਲਿਖੀਆਂ ਗਈਆਂ, ਚੌਥੀ ਪਉੜੀ ਦਰਸ਼ਨ ਹੋਣ ਪਰ ਉਚਾਰਨ ਕੀਤੀ। ਇਹ ਪ੍ਰਸੰਗ ਆਮ ਹੈ, ਤੇ ਇਸ ਦਾ ਸਭ ਸਜਨਾ ਨੂੰ ਪਤਾ ਹੈ, ਇਸ ਸ਼ਬਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਹੀ ਸੰਤ ਆਖਿਆ ਹੈ, ਜਿਹਾ ਕਿ ਤਿਖਾ ਨਾ ਉਤੈਸ਼ਾਂਤ ਨਾਂ ਆਵੈ ਬਿਨੁ ਦਰਸ਼ਨ ਸੰਤ ਪਿਆਰੇ ਜੀਉਂ? (ਮਾਝ ਮ:੫ ਚਉਪਦੇ ਘਰ ੧) ਬਸ ਇਸ ਸ਼ਬਦ ਵਿਚ ਸੰਤ ਅਤੇ ਗੁਰੂ ਪਦ ਇਕੋ ਅਰਥਾਂ ਵਿਚ ਹੀ ਵਰਤਿਆ ਗਿਆ ਹੈ |ਅਸਲ ਗਲ ਇਹ ਹੈ ਕਿ ਜਿਥੇ ਭੀ ਸਾਧ ਸੰਤ ਪਦ ਬੜੀ ਮਹਿਮਾਂ ਤੇ ਉਪਮਾ