ਪੰਨਾ:Guru Granth Tey Panth.djvu/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਆਦਿ ਪਦ ਬਹੁਤ ਵਡਿਆਈ ਤੇ ਮਹਿੰਮਾਂ ਸਮੇਤ ਆਏ ਹੋਣ ਓਥੇ ਇਨਾਂ ਦਾ ਅਰਥ ਗੁਰੂ ਹੀ ਹੈ, ਜਿਥੇ ਇਹ ਪਦ ਆਮ ਸਧਾਰਨ ਤ੍ਰੀਕੇ ਵਿਚ ਵਰਤੇ ਹੋਣ ਓਥੇ ਇਨਾਂ ਦਾ ਅਰਥ ਹੁੰਦਾ ਹੈ ਭਲੇ ਲੋਕ।

ਮਿਸਟਰ ਮੈਕਾਲਫ ਆਦਿ ਸਿਆਣੇ ਸੱਜਣਾਂ ਨੇ ਭੀ ਨੌਵੇਂ ਪਾਤਸ਼ਾਹ ਦੀ ਬਾਣੀ ਦੇ ਅਰਥ ਕਰਦਿਆਂ ਹੋਇਆਂ ਸਾਧ ਪਦ ਦਾ ਅਰਥ ਭਲੇ ਲੋਕ ਹੀ ਕੀਤਾ ਹੈ, ਪਰ ਇਹ ਚੇਤੇ ਰਖੋ ਕਿ ਏਹ ਸਾਧ ਸੰਤ ਆਦਿ ਪਦ ਕਿਸੇ ਇਕ ਆਦਮੀ ਦੇ ਨਾਮ ਨਾਲ ਲਾ ਦੇਣੇ ਨਿਹਾਇਤ ਗਲਤੀ ਹੈ ਕਿਉਂਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਆਦਮੀ ਬੜਾ ਨੇਕ ਹੈ ਪਰ ਕਿਸੇ ਦੇ ਨਾਮ ਨਾਲ ਨੇਕ ਲਫਜ਼ ਲਾਕੇ ਉਸ ਨੂੰ ਕਦੇ ਨਹੀਂ ਬੁਲਾਇਆ ਗਿਆ, ਏਹ ਕਦੇ ਕਿਸੇ ਨੂੰ ਨਹੀਂ ਆਖਿਆ ਗਿਆ ਕਿ "ਨੇਕ ਰਾਮ ਸਿੰਘ ਜੀ ਰੋਟੀ ਖਾਣ ਜਾ ਰਹੇ ਨੇ।" ਜਿਸਤਰਾਂ ਨੇਕ ਪਦ ਕਿਸੇ ਇਕ ਦੇ ਨਾਮ ਨਾਲ ਇੱਕ ਲਕਬ ਦੀ ਸ਼ਕਲ ਵਿਚ ਵਰਤਣਾ ਅਯੋਗ ਹੈ, ਏਸੇ ਤਰਾਂ ਸੰਤ ਅਤੇ ਸਾਧ ਭੀ ਕਿਸੇ ਦੇ ਨਾਮ ਨਾਲ ਜੜ ਦੇਣਾ ਵੱਡੀ ਭੁੱਲ ਹੈ। ਨਾਲ ਹੀ ੲਿਹ ਭੀ ਗੱਲ ਸੋਚਣ ਵਾਲੀ ਹੈ ਕਿ ਕੌਂਮ ਵਿਚੋਂ ਚੰਦ ਅਾਦਮੀਅਾਂ ਨੂੰ ਸਾਧ ਸੰਤ ਖਿਤਾਬ ਦੇ ਦੇਣਾ ੳੁਤਨਾਂ ਹੀ ਖਤਰਨਾਕ ਹੈ, ਕਿ ਜਿਤਨਾ ਕਿਸੇ ਕਿਸਮ ਦਾ ਭੇਖ ਧਾਰਨਾ। ਜਿਸ ਤਰਾਂ ਓਪਰੀ ਜਹੀ ਕਿਸਮ ਦੇ ਕੱਪੜੇ ਪਾਕੇ ਹਰ ੲਿਕ ਚਲਾਕ ਅਾਦਮੀ ਅਾਪਣੀ ਪੂਜਾ ਕਰਵਾ ਸਕਦਾ ਹੈ, ੲੇਸੇ ਤਰਾਂ ਓਹ ਅਾਪਣੇ ਅਾਪ ਨੂੰ ਸਾਧ ਸੰਤ ਕਹਾਕੇ