ਪੰਨਾ:Guru Granth Tey Panth.djvu/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਹੋਰ ਸਵਾਲ-ਕੀ ਕੋਈ ਅਜੇਹਾ ਆਦਮੀ ਸਿਖ ਹੋ ਸਕਦਾ ਹੈ ਕਿ ਜੇਹੜਾ ਆਖੇ ਜੋ ਮੈਂ ਅੱਠਾਂ ਪੰਜਾਂ ਯਾ ਨੌਵਾਂ ਗੁਰੂਆਂ ਦਾ ਸਿਖ ਹਾਂ?

ਉਤ੍ਰ-ਹਰਗਿਜ਼ਨਹੀਂ, ਜੇਹੜਾ ਸ੍ਰੀ ਗੁਰੂ ਨਾਨਕ ਜੀ ਦਾ ਸਿਖ ਹੈ, ਉਸ ਨੂੰ ਸ੍ਰੀ ਗੁਰੂ ਅੰਗਦ ਜੀ ਗੁਰੂ ਮੰਨਣੇ ਪੈਣਗੇ ਕਿਉਂਕਿ ਸ੍ਰੀ ਗੁਰੂ ਨਾਨਕ ਜੀ ਖੁਦ ਉਨ੍ਹਾਂ ਨੂੰ ਗੁਰੂ ਥਾਪ ਗਏ, ਬਸ ਜੇਹੜਾ ਸ੍ਰੀ ਗੁਰੂ ਨਾਨਕ ਜੀ ਖੁਦ ਉਨ੍ਹਾਂ ਨੂੰ ਗੁਰੂ ਨਹੀਂ ਮੰਨਦਾ, ਉਹ ਸਤਿਗੁਰ ਨਾਨਕ ਜੀ ਦੇ ਹੁਕਮ ਤੋਂ ਬੇਮੁਖ ਹੈ, ਇਸ ਲਈ ਉਹ ਸ੍ਰੀ ਗੁਰੂ ਨਾਨਕ ਜੀ ਦਾ ਸਿੱਖ ਭੀ ਨਹੀਂ ਕਹਾ ਸੱਕਦਾ | ਇਸੇ ਤਰਾਂ ਗੁਰੂ ਅੰਗਦ ਜੀ ਮਹਾਰਾਜ ਨੇ ਸ੍ਰੀ ਅਮਰ ਦਾਸ ਜੀ ਨੂੰ ਗੁਰੂ ਥਾਪਿਆ। ਜੇਹੜਾ ਓਨ੍ਹਾਂ ਨੂੰ ਨਾਂ ਮੰਨੇ ਉਹ ਗੁਰੂ ਅੰਗਦ ਜੀ ਤੋਂ ਬੇਮੁਖ ਹੈ|ਗੁਰੂ ਅੰਗਦ ਜੀ ਤੋਂ ਬੇਮੁਖ ਹੋਣ ਵਾਲਾ ਸ੍ਰੀ ਗੁਰੂ ਨਾਨਕ ਜੀ ਦਾ ਭੀ ਸੇਵਕ ਨਹੀਂ। ਏਸੇ ਤਰਾਂ ਦਸਵੇਂ ਗੁਰੂ ਤੇ ਗੁਰੂ ਗ੍ਰੰਥ ਪੰਥ ਤੀਕ ਆਓ, ਜੇਹੜਾ ਕਿਸੇ ਇਕ ਤੋਂ ਇਨਕਾਰੀ ਹੈ, ਉਹ ਸਭ ਤੋਂ ਹੀ ਛੁਟੜ ਹੈ ਕਿਉਂਕਿ ਪਿਛੇ ਦੱਸੇ ਅਨੁਸਾਰ ਇਹ ਸਾਰੀ ਲੜੀ ਇਕ ਹੈ, ਇਹ ਸਾਰੀ ਸਕੀਮ ਸ੍ਰੀ ਗੁਰੂ ਨਾਨਕ ਜੀ ਵਲੋਂ ਹੀ ਹੈ |

ਉਹ ਆਦਮੀ ਬੜਾ ਹੀ ਮੂਰਖ ਹੈ ਕਿ ਜੇਹੜਾ ਆਖੇ ਕਿ ਮੈਂ ਲਾਰਡ ਰਿਪਨ ( ਇਹ ਸਾਹਿਬ ਉਹ ਵਾਇਸਰਾਇ ਸਨ ਕਿ ਜਿਨਾਂ ਨੇ ਮਿਉਨਸੀਪਲ ਕਮੇਟੀ ਆਦਿ ਬਣਾਕੇ ਹਿੰਦੁਸਤਾਨੀਆਂ ਨੂੰ ਸੈਲਫ ਗਵਰਨਮੈਂਟ ਦੇ ਅਨੁਸਾਰ ਹਕ ਦੇਣੇ ਅਰੰਭੇ) ਤੱਕ ਹੋਚੁਕੇ ਕੁਲ ਵਾਈਸਰਾਏ ਹਿੰਦ ਬਜ਼ੁਰਗਾਂ ਨੂੰ ਤਾਂ ਮੰਨਦਾ ਹਾਂ, ਪਰ ਓਨਾਂ ਤੋਂ ਪਿਛੋਂ