Page:Guru Granth Tey Panth.djvu/99

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਆਏ ਵਾਈਸਰਾਇ ਤੇ ਓਨਾਂ ਦੇ ਕਾਨੂੰਨਾਂ ਨੂੰ ਮੈਂ ਮੰਨਣ ਨੂੰ ਤਿਆਰ ਨਹੀਂ, ਹੁਣ ਦੱਸੋ ਕੀ ਉਹ ਆਦਮੀ ਸ੍ਰਕਾਰ ਦੀ ਯੋਗ ਪ੍ਰਜਾ ਕਹਾਉਣ ਦਾ ਹੱਕਦਾਰ ਹੈ? ਸਗੋਂ ਸਾਰੇ ਵਾਈਸਰਾਇ ਤੇ ਉਹ ਸਭ ਕਾਨੂੰਨ ਕਿ ਜੇਹੜੇ ਹੁਣ ਗਵਰਨਮੈਂਟ ਦੀ ਬਨਾਵਟ ਵਿਚ ਮੌਜੂਦ ਹਨ ਇਹ ਸਭ ਕੁਛ ਮੰਨਣਾਂ ਪਵੇਗਾ।

ਏਸੇ ਤਰਾਂ ਦਸ ਗੁਰੂ ਗੁਰੂ ਗੰਥ ਅਤੇ ਪੰਥ ਇਸ ਸਾਰੇ ਮਨੋਹਰ ਪਸਾਰੇ ਨੂੰ ਠੀਕ ੨ ਮੰਨਣ ਵਾਲਾ ਪੁਰਸ਼ ਹੀ ਸਿਖ ਹੋ ਸੱਕਦਾ ਹੈ! ਸ੍ਰੀ ਗੁਰੂਨਾਨਕ ਜੀ ਦੇ ਵੇਲੇ ਉਹ ਆਦਮੀ ਸਿਖ ਸੀ ਕਿ ਜੋ ਉਸ ਵੇਲੇ ਤਕ ਪ੍ਰਗਟ ਹੋ ਚੁਕੀ ਸਿਖੀ ਨੂੰ ਮੰਨਦਾ ਸੀ, ਏਸੇਤਰਾਂ ਸ੍ਰੀ ਗੁਰੂ ਅਰਜਨ ਜੀ ਦੇ ਵੇਲੇ ਉਹ ਸਿਖ ਸਿੱਖ ਸੀ, ਜੋ ਸ੍ਰੀ ਗੁਰੂ ਅਰਜਨ ਜੀ ਤਕ ਪ੍ਰਗਟ ਹੋ ਚੁਕੀ ਸਿਖੀ ਅੱਗੇ ਸਿਰ ਝੁਕਾਉਂਦਾ ਸੀ, ਇਕੁੱਰ ਹੀ ਦਸਮ ਪਾਤਸ਼ਾਹ ਜੀ ਦੇ ਵੇਲੇ ਯਾ ਉਨ੍ਹਾਂ ਤੋਂ ਪਿਛੋਂ ਉਹੀ ਅਸਲ ਸਿਖ ਹੈ ਕਿ ਜੇਹੜਾ ਪੂਰਨ ਸੂਰਤ ਵਿਚ ਜ਼ਾਹਿਰ ਹੋ ਚੁਕੀ ਸਿਖੀ ਨੂੰ ਪਰਵਾਨ ਕਰੇ।

ਏਥੇ ਕਿਤੇ ਇਨ੍ਹਾਂ ਝਗੜਿਆਂ ਵਿਚ ਨਾਂ ਜਾ ਪੈਣਾ ਕਿ ਸ੍ਰਕਾਰੀ ਆਦਮੀ ਭੁਲਣ ਅੰਦਰ ਹੁੰਦੇ ਹਨ, ਪਰ ਸੁਤਿਗੁਰੂ ਅਭੁੱਲ ਸਨ। ਭਾਈ ਖਾਲਸਾ ਜੀ ਦ੍ਰਿਸ਼ਟਾਂਤ ਦਾ ਅੰਗ ਇਕੋ ਹੀ ਲਈਦਾ ਹੈ।

ਪ੍ਰਿਥੀ ਚੰਦ ਦਾ ਇਹ ਕਸੂਰ ਸੀ ਕਿ ਉਹ ਚਾਰ ਗੁਰੂਆਂ ਤੋਂ ਪਿਛੋਂ ਪੰਜਵੇ ਗੁਰੂ ਨੂੰ ਗੁਰੂ ਨਹੀਂ ਮੰਨਦਾ ਸੀ, ਉਸਦੀ ਜੋ ਕੁਝ ਗਤ ਬਣੀ। ਉਹ ਭਾਈ ਗੁਰਦਾਸ ਦੀ ਬਾਣੀ ਆਦਿ ਸਿਖ ਗ੍ਰੰਥਾਂ ਨੂੰ ਪੜਨ ਵਾਲੇ