ਪੰਨਾ:Jhagda Suchaji Te Kuchaji Naar Da.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)

ਪਾਲੈਤੂੰ ਪਿਅਾਰਜਾਕੇ ਹਿਤਨੀ। ਬੋਲਦੀਸੁਚੱਜੀ ਤੇਰੇਵਲ ਕੀ ਜਹਾਨਦੇਖੇ ਵੇਖਤੇਰੇਵਲਲਗੇ ਕਿਸੇ ਦਾ ਨਾ ਚਿਤਨੀ॥ਦੋਹਰਾ॥ ਕਹੇ ਕੁਚਜੀ ਨਾਰ ਤੂੰ ਵਾਹ ਵਾਹ ਆਖੇ ਠੀਕ। ਨਿਜ ਜੰਮਦੀ ਸੁਚੱਜੀੲੇ ਤੇਰੇ ਜਹੀ ਧਰੀਕ॥ਕੋਰੜਾ ਛੰਦ॥ ਜੰਮਕੇ ਬਣਾਯਾ ਤੂੰ ਕੀ ਘਰ ਬਾਰ ਦਾ। ਵੇਖਿਆ ਖਸਮ ਤੈਨੂੰ ਦੁਰਕਾਰਦਾ। ਏਹੋਜੇਹਾ ਹਾਲ ਜੇ ਕਰੌਣ ਔਰਤਾਂ। ਘਰ ਬਾਰ ਜਾਵੇ ਓਹਨਾਂ ਕੁਲ ਸੌਰ ਤਾਂ। ਛਿਤ੍ਰ ਪੌਲੇ ਖਾਂਵਦੀ ਮੈਂ ਨਿਤ ਵੇਖਦੀ। ਪੁਟ ਛਡੀ ਜੜ ਨੀ ਤੂੰ ੲੇਸ ਭੇਖ ਦੀ। ਸੈਂਕੜੇ ਡਰਾਵੇ ਦੇਣ ਅਸੀ ਜਾਣੀਏ। ਮਾਰਕੇ ਮਰੋੜਾ ਭਾਂਵੈ ਮੌਜਾਂ ਮਾਣੀਏ। ਏਸ ਰੰਗ ਰੂਪ ਨੇ ਨਾ ਫੇਰ ਆਵਣਾ। ਹੁਣ ਹੈ ਜਵਾਨੀ ਫੇਰ ਪਛੋਤਾਵਣਾ। ਕਰ ਲੈ ਤੂੰ ਮੌਜਾਂ ਮੈਂ ਰਹੀ ਪੁਕਾਰ। ਹੁਣ ਸਾਡੀ ਵਲ ਆਪ ਸਰਕਾਰ ਨੀ। ਕਰੇ ਡਿਕ ਤੈਨੂੰ ਕਰੀ ਦਰਕਾਸਨੀ। ਨਿਤ ਮੌਜਾਂ ਲੁਟੀ ਇੰਦਰ ਸਿੰਘ ਪਾਸ ਨੀ॥ ਕਬਿਤ॥ ਪੁਕਾਰ ਦੀ ਸੁਚੱਜੀ ਨੀ ਕੁਚੱਜੀਏ ਕੀ ਹੋਇਅਾ ਤੈਨੂੰ ਦੇਵੇ ਕੀ ਜੁਵਾਬ ਦਰਗਾਹ ਵਿਚ ਜਾਇਕੇ॥ ਕਰਦੀ ਹੈ ਮੌਜਾਂ ਨੀ ਤੂੰ ਏਸ ਸੰਸਾਰ ਵਿਚ ਹੋਸੀ ਇਨਸਾਫ ਸਚੇ ਰਬ ਅਗੇ ਜਾਏ ਕੇ। ਏਥੇ ਦਾ ਹਿਸਾਬ ਅਗੇ ਸੁਣਨਾ ਨਾ ਕਿਸੇ ਤੇਰਾ ਕਰ ਨਾਂ ਹਿਸਾਬ ਜਿਥੇ ਆੲੀਹੈ ਲਿਖਾਏ ਕੇ। ਰਿਹਾ ਹੈ ਪੁਕਾਰ ਤੈਨੂੰ ਇੰਦਰਸਿੰਘ ਬਾਰ ਬਾਰ ਜਪ ਕਰਤਾਰ ਸਤਸੰਗ ਵਿਚ ਜਾਏਕੇ॥ਜੁਵਾਬ ਕੁਚੱਜੀ॥ ਕਬਿਤ॥ ਅਗਾ ਨਹੀਓ ਦੇਖਿਆ ਕਿਸੇ ਨੇ ਅਜ ਤੀਕ ਭੈਣੇ ਲਿਖਿਆ