ਪੰਨਾ:ਕਿੱਸਾ ਸੱਸੀ ਪੁੰਨੂੰ.pdf/28

ਵਿਕੀਸਰੋਤ ਤੋਂ
(ਪੰਨਾ:Kissa Sassi Punnu.pdf/28 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੨੭)

ਬਦਲਾਈ ਵਿਹੁ ਤਨ ਧਾਈ॥
ਏਹ ਲੜਕੀ ਘਰ ਰਖਨੀ ਨਾਹੀਂ ਕਰੀਏ ਖਰਚ ਉਠਾਈ ਇਉਂ ਦਿਲ ਆਈ॥
ਦੇਖੋ ਬਾਪ ਲਹੂ ਭਰ ਅਖੀਆਂ ਖੂੰਨੀ ਸਕਲ ਬਨਾਈ ਜਿਵੇਂ ਕਸਾਈ॥
ਕਹ ਲਖ ਸ਼ਾਹ ਲਿਖੀ ਜੋ ਖਾਲਿਕ ਮਿਟਦੀ ਨਹੀਂ ਮਿਟਾਈ ਜੀਵਨ ਪਾਈ॥੭੪॥

ਇਕ ਵਜੀਰ ਕਰੀ ਅਰਜ ਜੋੜ ਕਰ ਜਿਉਂ ਸਾਹਿਬ ਨੂੰ ਭਾਵਗ ਭਿਵੇਂ ਕਮਾਵਗ॥
ਏਹ ਆਜਿਜ਼ ਹੈ ਬਾਲ ਬਦੋਸੀ ਖੂਨ ਨਮੋਸ਼ੀ ਆਵਗ ਪਾਪ ਨ ਜਾਵਗ॥
ਦਾਮਨਗੀਰ ਹਸ਼ਰ ਨੂੰ ਹੋਸੀ ਗਲ ਵਿਚ ਪਲੂ ਪਾਵਗ ਨਰਕ ਲੈ ਜਾਵਗ॥
ਪਾਇ ਸੰਦੁਕ ਖਿਜਰ ਨੂੰ ਸੌਂਪੋ ਯਾ ਓਹ ਵਹੀ ਰੁੜਾਵਗ ਯਾ ਰਖਵਾਵਗ॥੭੫॥

ਆਹੇ ਘਣੇ ਸੰਦੂਕ ਚੰਦਨ ਦੇ ਸ੍ਰਕਾਰੇ ਰਖਵਾਏ ਰੰਗ ਰੰਗਾਏ॥
ਊਪਰ ਵਰਕ ਤਮਾਮ ਸੁਨਹਿਰੀ ਹੀਰੇ ਲਾਲ ਜੜਾਏ ਬੂਟੇ ਪਾਏ॥
ਅਫਲਾਤੂਨ ਅਰਸਤੂ ਜੇਹਾ ਨਾਲ ਪ੍ਰੀਤ ਬਨਾਏ ਨਜਰ ਭਜਾਏ॥
ਕਹਿ ਲਖਸਾਹ ਕਈ ਲਖ ਮੇਹਨਤ ਕੀਮਤ ਕੌਨ ਗਨਾਏ ਹੋਸ਼ ਦੁੜਾਏ॥੭੬॥