ਪੰਨਾ:ਕਿੱਸਾ ਸੱਸੀ ਪੁੰਨੂੰ.pdf/70

ਵਿਕੀਸਰੋਤ ਤੋਂ
(ਪੰਨਾ:Kissa Sassi Punnu.pdf/70 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਨਿਤ ਸ੍ਰਕਾਰੇ॥
ਜੇਵਰ ਦਰਬ ਪੁਸ਼ਾਕਾਂ ਬਖਸ਼ੇ ਸੁਨੇ ਰਾਗ ਰੰਗ ਸਾਰੇ ਰੂਪ ਨਿਹਾਰੇ॥
ਕਈ ਰੋਜ਼ ਲਖ ਸ਼ਾਹ ਸੱਸੀ ਨੇ ਖੁਸ਼ੀਆਂ ਵਿਚ ਗੁਜ਼ਾਰੇ ਸਾਥ ਪਿਆਰੇ॥੧੯੨॥

ਬੱਬਨ ਬਲੋਚ ਨੌਰੋਜ ਬੀਚ ਲਿਖ ਕੇਚਮ ਅਰਜ਼ ਪੁਚਾਈ ਆਹਾ ਦਾਨਾਈ॥
ਭੇਜੋ ਸ਼ੁਤਰਸ੍ਵਾਰ ਅਸਾਂ ਵਲ ਆਵਨ ਜੂਹ ਪਰਾਈ ਕਰਕੇ ਧਾਈ॥
ਮੈ ਪਰ ਬੜਾ ਵਿਸਾਹ ਪੁੰਨੂੰ ਨੂੰ ਕਰ ਕੇ ਫੈਲੇ ਭਾਈ ਕਰਸਾਂ ਧਾਈ॥
ਉਹ ਅਰਜ਼ੀ ਲਖ ਸ਼ਾਹ ਵਾਚ ਪ੍ਯੋ ਸੀਨੇ ਨਾਲ ਲਗਾਈ ਧੀਰਜ ਆਈ॥੧੯੩॥

ਹੋਤ ਅਲੀ ਸਦਵਾਇ ਓਨਾਂ ਨੂੰ ਕਹਿਆ ਬਲੋਚੋ ਧਾਵੋ ਦੇਰ ਨਾ ਲਾਵੋ॥
ਬਖ਼ਸ਼ੀ ਮੈਂ ਤਕਸੀਰ ਤੁਸਾਂਨੂੰ ਜੇ ਹੁਣ ਵੀਰ ਭਰਾਵੋ ਮੁੜ ਪਛਤਾਵੋ॥
ਏਹ ਆਤਸ਼ ਜਿ੍ਯੋਂ ਤੁਸਾਂ ਜਗਾਈ ਹੱਥੀਂ ਆਪ ਬੁਝਾਓ ਆਪ ਮਿਲਾਵੋ॥
ਲਖਸ਼ਾਹ ਨਾਲ ਫਰੇਬ ਪੁੰਨੂੰ ਨੂੰ ਕੇਚਮ ਕਿਵੇਂ ਲਿਆਵੋ ਦਰਦ ਵੰਡਾਵੋ॥੧੯੪॥

ਸ਼ੁਤਰ ਸਵਾਰ ਬਲੋਚ ਪੁਨੂੰ ਵਲ ਤੁਰੇ ਭਰੇ ਵਲ ਛਲਦੇ ਸੀਨਾਂ ਸਲਦੇ॥
ਤੇਜ਼ ਕੈਫ਼ ਲੈ ਪੂਰਸੁਰਾਹੀਆਂ ਪਵਣ ਵਾਂਗ ਉ