ਪੰਨਾ:ਕਿੱਸਾ ਸੱਸੀ ਪੁੰਨੂੰ.pdf/89

ਵਿਕੀਸਰੋਤ ਤੋਂ
(ਪੰਨਾ:Kissa Sassi Punnu.pdf/89 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

ਕੋਈ ਬੁਪਾਰੀ ਤੁਰੀ ਉਜਾਰੀ॥੨੪੬॥

ਆਹੀ ਕੈਹਰ ਦੁਪੈਹਰ ਜੇਠ ਦੀ ਧੁੱਪ ਥਲਾਂ ਵਿਚ ਕੜਕੇ ਆਤਿਸ਼ ਭੜਕੇ॥
ਉਂਗਲੀਆਂ ਪੁਰ ਮਾਸ ਨਾ ਰਹਿਯਾ ਖੂਨ ਗਇਆ ਜਿਉਂ ਸੜਕੇ ਜਿਉਂ ਜੂੰ ਤੜਕੇ॥
ਪਰ ਕੁਰਲਾਈ ਬ੍ਰਿਹੋਂ ਕਸਾਈ ਕਾਨੀ ਕਰੜੀ ਘੜ ਕੇ ਵਿਹੁ ਫਲ ਜੜ ਕੇ॥
ਕਹਿ ਲਖਸ਼ਾਹ ਨਾ ਸਬਰ ਸੱਸੀ ਨੂੰ ਸੂਲ ਜਿਗਰ ਵਿਚ ਰੜਕੇ ਜਿਉਂ ਮਛ ਫੜਕੇ॥੨੪੭॥

ਹੋਇਆ ਥਾ ਬਦਸ਼ਗਨ ਅਗਯੋ ਜਾਚ ਨਾ ਰਹਯੋ ਸੁ ਜਰ ਦੀ ਛਿਕਿਆਂ ਤੁਰਦੀ॥
ਦਸਾ ਸੂਲ ਇਕ ਪੇਸ਼ ਜੋਗਨੀ ਤਪਤ ਹਿਜਰ ਦੀ ਜਰਦੀ ਪਲ ਪਲ ਝੁਰਦੀ॥
ਆਨ ਅਜਾਨ ਪਈ ਵਿਚ ਥਲ ਦੇ ਪਰਖ ਨਾ ਆਵੇ ਖੁਰਦੀ ਪੈਰ ਸ਼ੁਤਰ ਦੀ॥
ਏਧਰ ਡਰ ਲਖਸ਼ਾਹ ਸੱਸੀ ਨੂੰ ਆ ਕਿਉਂ ਜਿਉ ਦਿਲ ਫੁਰਦੀ ਬਾਤ ਉਧਰ ਦੀ॥੨੪੮॥

ਜੇਠ ਮਾਹਿ ਇਕ ਧੂਪ ਥਲਾਂ ਵਿਚ ਵਗਦੀ ਵਾਉ ਵਰੋਲੇ ਆਤਿਸ਼ ਝੋਲੇ॥
ਹੋਤਾਂ ਜਾਤਾ