ਪੰਨਾ:ਕੁੱਝ ਸਿੰਘ ਸਭਾ ਲਹਿਰ ਬਾਰੇ.pdf/3

ਵਿਕੀਸਰੋਤ ਤੋਂ
(ਪੰਨਾ:Kujh Singh Sabha Lehar Baare.pdf/3 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਸ੍ਰੀ ਗੁਰੂ ਸਿੰਘ ਸਭਾ



੧੮੪੬ ਦੀਆਂ ਲੜਾਈਆਂ ਉਪਰੰਤ ਪੰਜਾਬ ਅੰਗ੍ਰੇਜਾਂ ਦੇ ਅਧੀਨ ਆ ਗਿਆ। ਪੰਜਾਬੀ ਵਿਸ਼ੇਸ ਕਰਕੇ ਸਿੱਖ ਨਿਰਾਸ਼ ਹੋ ਗਏ। ਉਨਾ ਅੰਗ੍ਰੇਜਾਂ ਤੋਂ ਪੰਜਾਬ ਦਾ ਰਾਜ ਖੋਹਣ ਦਾ ਖਿਆਲ ਉੱਕਾ ਹੀ ਛੱਡ ਕੇ ਆਪਣਾ ਸਾਰਾ ਧਿਆਨ ਧਾਰਮਕ ਉਨਤੀ ਵੱਲ ਲਾ ਦਿੱਤਾ।

੧੮੭੨ ਵਿੱਚ ਨਾਮਧਾਰੀ ਲਹਿਰ ਚਲੀ, ਜਿਸ ਦਾ ਮਨੋਰਥ ਸਿੱਖਾਂ ਵਿੱਚ ਗਵਾਚੀ ਸਾਦਗੀ, ਸੇਵਾ ਭਾਵ, ਗੁਰਬਾਣੀ ਪ੍ਰਚਾਰ ਆਦਿ ਲਈ ਤੜਪ ਪੈਦਾ ਕਰਨੀ ਸੀ। ਨਾਮਧਾਰੀ ਲਹਿਰ ਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ ਹੈ। ਕੂਕਾ ਲਹਿਰ ਛੇਤੀ ਹੀ ਰਾਜਸੀ ਰੰਗਤ ਫੜ ਗਈ ਅਤੇ ਕੂਕਿਆਂ ਨੇ ਬਦੇਸ਼ੀ ਸਰਕਾਰ, ਬਦੇਸ਼ੀ ਵਿਦਿਆ ਅਤੇ ਬਦੇਸ਼ੀ ਮਾਲ ਦੀ ਵਰਤੋਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੇ ਆਗੂ ਬਾਬਾ ਰਾਮ ਸਿੰਘ ਨੂੰ ਜਲਾ ਵਤਨ ਕਰਕੇ ਬ੍ਰਹਮਾ ਭੇਜ ਦਿੱਤਾ। ਉਸ ਦੇ ਪੰਜਾਥ ਛੱਡਣ ਉਪਰੰਤ ਇਸ ਲਹਿਰ ਦੀ ਤੇਜ਼ੀ ਮੱਠੀ ਪੈ ਗਈ।