ਪਹਿਲੋਂ ਈ ਢੇਰ ਬੜਾ ਸੀ ਲੱਗਾ, ਭੂਤ ਦੀਆਂ ਬਖਸ਼ੀਸ਼ਾਂ ਵਾਲਾ
'ਅੱਜ' ਦੀਆਂ ਜਦ ਜੁੜੀਆਂ ਆਕੇ, ਢੇਰ ਦਾ ਟਿੱਬਾ ਦਿੱਸਣ ਲੱਗਾ;
ਹਾਜ਼ਰ ਸਦਾ ਹਜ਼ੂਰੀ ਮਾਲਿਕ! ਅਸੀਂ 'ਫਕੀਰ' ਹਾਂ ਦਰ ਦੇ ਤੇਰੇ-।
ਮਹਾਰਾਜ ਡੰਕਨ: ਸੂਬੇਦਾਰ ਕਾਡਰ ਹੈ ਕਿੱਥੇ-?
ਅੱਡੀਆਂ ਵੱਢਦੇ ਆਏ ਪਿੱਛੇ, ਮਾਨਣ ਲਈ ਮਹਿਮਾਨ-ਨਵਾਜ਼ੀ:
ਉੱਤਮ ਸ਼ਾਹਸਵਾਰੀ ਉਹਦੀ, ਮੋਹ ਮਹਾਨ, ਬੜੇ ਹੀ ਤਿੱਖੇ ਤਿੱਖੀ ਅੱਡੀ ਵਰਗੇ
ਮੰਜ਼ਲ ਤੇ ਪਹੁੰਚਾਇਆ ਉਹਨੂੰ, ਐਪਰ ਸਾਥੋਂ ਪਹਿਲਾਂ-।
ਹੁਸਨ, ਜਮਾਲ ਕਮਾਲ ਦੀ ਮਾਲਿਕ, ਓ ਮੁਅਜ਼ਿਜ਼ ਮੇਜ਼ਬਾਨ ਅਸਾਡੀ,
ਅੱਜ ਰਾਤੀਂ ਮਹਿਮਾਨ ਹਾਂ ਤੇਰੇ-।
ਲੇਡੀ ਮੈਕਬੈਥ: ਹਾਜ਼ਰ ਸਦਾ ਹਜ਼ੂਰੀ, ਚਾਕਰ ਸਰਕਾਰੀ;
ਤਨ, ਮਨ, ਧਨ ਤਾਂ ਸਭ ਆਪਦੇ, ਜੋ ਸਾਡੇ ਨੇ ਉਹ ਵੀ ਤੁਹਾਡੇ
ਤਨ ਤੋਂ, ਮਨ ਤੋਂ, ਧਨ ਤੋਂ:-
ਕੁੱਲ ਹਿਸਾਬ ਬਾ-ਤਫਸੀਲ ਕਰਜ਼ ਦਾ ਸਾਡੇ, ਬਾ-ਫੁਰਸਤ ਸ਼ਾਹੀ ਕਰ ਲੋ;
ਰੋਮ ਰੋਮ ਜੇ ਖਿੱਚੋਂ ਸਾਡਾ, ਤਾਂ ਵੀ ਦੇਣ ਨਹੀਂ ਮੁੜਨਾ ਤੁਹਾਡਾ;
ਰਿਣੀ ਸਦਾ ਰਹਾਂਗੇ ਤੁਹਾਡੇ।
ਮਹਾਰਾਜ ਡੰਕਨ: ਇਜਾਜ਼ਤ ਚਾਹਾਂ ਮੇਜ਼ਬਾਂ ਬਾਨੋ! ਹੱਥ ਦਿਓ ਜ਼ਰਾ ਮੈਨੂੰ ਆਪਣਾ:
ਮੇਜ਼ਬਾਂ ਤੱਕ ਲੈ ਕੇ ਚੱਲੋ :
ਬੜਾ ਪ੍ਰੇਮ ਹੈ ਨਾਲ ਉਸਦੇ, ਕਰਮ, ਨਿਵਾਜਿਸ਼ ਸਾਡੇ ਉਸ ਤੇ, ਸਦਾ ਹੀ ਰਹਿਣੇ।
{ਪ੍ਰਸਥਾਨ}
ਸੀਨ-7
ਉਹੀ-ਕਿਲੇ ਵਿੱਚ ਇੱਕ ਛੋਟਾ ਹਾਲ।
{ਪੀਪਨੀਵਾਦਕ ਮੁੰਡੇ, ਮਸ਼ਾਲਚੀ, ਅਤੇ ਭੋਜਨਆਲੇ ਦਾ ਇੱਕ ਅਫਸਰ ਅਤੇ
ਭੋਜਨ ਪਰੋਸਨ ਵਾਲੇ ਕਈ ਨੌਕਰ ਚਾਕਰ ਭਿੰਨ ਭਿੰਨ ਵਿਅੰਜਨਾਂ ਦੇ ਥਾਲ
ਆਦਕ ਲਈ ਐਧਰ ਓਧਰ ਫਿਰਦੇ ਨਜ਼ਰ ਆਉਂਦੇ ਹਨ।ਮੈਕਬੈਥ ਦਾ ਪ੍ਰਵੇਸ਼
ਹੁੰਦਾ ਹੈ।}
ਮੈਕਬੈਥ: ਜੇ ਕਾਰਾ ਇਹ ਕਰਨੈ, ਜਦ ਕਦ ਕਰਨੈ, ਚੰਗਾ ਰਹੂਗਾ ਫੌਰਨ ਕਰਨਾ-।
ਜੇ ਹੱਤਿਆ ਇਨਜਾਮ (ਪ੍ਰਭਾਵ) ਨੂੰ ਆਪਣੇ ਠੱਲ੍ਹ ਪਾ ਸੱਕੇ,
ਅੰਤ ਓਸਦਾ ਸੁਲੱਭ ਸਫਲਤਾ ਪੱਲੇ ਪਾ ਸੱਕੇ;
ਇੱਕੋ 'ਵਾਰ' ਆਹ ਕਾਰੀ ਮੇਰਾ, ਸਮੇਂ-ਸਾਗਰ ਦੇ ਰੇਤਲੇ ਤਟ ਤੋਂ,
25