ਪੰਨਾ:ਮਨ ਮੰਨੀ ਸੰਤਾਨ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨ ਮੰਨੀ ਸੰਤਾਂਨ]

ਦ ਦਰਸ਼ਨ ਦਾ ਧਿਆਨ ਕਰਦੀ ਹੈ, ਉਸਦੀ ਸੰਤਾਨ
ਓਹੋ ਜੇਹੀ ਹੀ ਹੁੰਦੀ ਹੈ। ਇਸ ਲਈ ਚੌਥੇ ਦਿਨ
ਅਸ਼ਨਾਨ ਕਰਕੇ ਸੰਦਰ ਬਸਤ੍ਰ ਆਦਿ ਪਾਕੇ ਆਪਣੇ
ਪਤੀ ਦਾ ਜਾਂ ਕਿਸੇ ਪ੍ਰਸਿੱਧ ਬੀਰ ਵਿਦਵਾਨ ਜਾਂਪ੍ਰਾਕਰਮੀ
ਮਨੁਖ ਦੀ ਮੂਰਤ ਦਾ ਦਰਸ਼ਨ ਕਰਨਾਂ ਚਹੀਏ। ਜੇਕਰ
ਮਾਤਾ ਨੂੰ ਆਪਣੇ ਜੇਹੇ ਰੂਪ ਗੁਣ ਵਾਲੀ ਸੰਤਾਨ ਦੀ
ਇੱੱਛਿਆ ਹੋਵੇ ਜਾਂ ਪਤੀ ਦੇ ਦਰਸ਼ਨ ਨਾਂ ਹੋ ਸਕਨ ਤਾਂ
ਆਪਣਾ ਹੀ ਮੂੰਹ ਸ਼ੀਸ਼ੇ ਵਿਚ ਦੇਖਨਾਂ ਚਾਹੀਏ।
ਵੈਦਕ (ਹਿਕਮਤ) ਅਤੇ ਧਰਮ ਸ਼ਾਸਤ੍ਰਾਂ ਦੀ
ਆਗ੍ਯਾ ਹੈ, ਕਿ ਪਰਸ਼ ਰਿਤੂ ਕਾਲ ਵਿਚ ਇਸਤ੍ਰੀ ਦਾ
ਸਮਾਗਮ ਕਰੇ। ਇਸਤ੍ਰੀਆਂ ਦਾ ਸ੍ਵਭਾਵਿਕ ਰਿਤੂ ਕਾਲ
੧੬ ਰਾਤਾਂ ਦਾ ਹੈ, ਅਰਥਾਤ ਰਿਤੂ ਕਾਲ ਦੇ ਦਿਨਾਂ ਤੋਂ
੧੬ਵੇਂ ਦਿਨ ਤੀਕਰ ਗਰਭ ਧਾਰਨ ਦਾ ਸਮਾਂ ਹੈ। ਜਿਸ
ਦਿਨ ਰਿਤੂ ਆਵੇ ਉਸ ਦਿਨ ਤੋਂ ਚੌਥੇ ਦਿਨ ਤੀਕਰ
ਪੁਰਸ਼ ਇਸਤ੍ਰੀ ਦਾ ਸਪਰਸ਼ ਨਾਂ ਕਰੇ, ਏਹਨਾਂ ਚਹੁੰ ਰਾਤਾਂ
ਵਿਚ ਸਮਾਗਮ ਕਰਨਾਂ ਵਿਅਰਥ ਅਰ ਰੋਗਕਾਰਕ
ਹੈ,ਇਸ ਸਮੇਂ ਇਸਤ੍ਰੀ ਦੇ ਸਰੀਰ ਤੋਂ ਰਿਤੂ ਅਰਥਾਤ
ਇਕ ਪ੍ਰਕਾਰ ਦਾ ਵਿਕ੍ਰਤ ਗਰਮ ਲਹੂ (ਜੇਹਾ ਕੁ ਫੋੜੇ
ਵਿਚੋਂ ਪਾਕ ਅਰ ਲਹੂ ਨਿਕਲਿਆ ਕਰਦਾ ਹੈ)ਨਿਕਲਦਾ
ਹੈ,ਇਨ੍ਹਾਂ ਦਿਨਾਂ ਵਿਚ ਇਸਤ੍ਰੀ ਨਾਲ ਭੋਗ ਕਰਨੇ ਤੇ
ਗਰਭ ਨਹੀਂ ਠਹਿਰਦਾ, ਅਰੇ ਲਹੂ ਦੋਖ ਨਾਲ ਤਰਾਂ ੨
ਦੇ ਰੋਗ ਹੋ ਜਾਂਦੇ ਹਨ। ਪਹਿਲੋਂ ਦੀਆਂ ਚਾਰ ਰਾਤਾਂ
ਅਤੇ ੧੧ ਵੀਂ ਅਰ ਤੇਰ੍ਹਵੀਂ ਰਾਤ ਨੂੰ ਛੱਡ ਕੇ ਬਾਕੀ
ਦਸ ਰਾਤਾਂ ਵੀਰਯ ਦਾਨ ਲਈ ਸ਼੍ਰੇਸ਼ਟ ਹਨ। ਜਿਨ੍ਹਾਂ ਨੂੰ