ਪੰਨਾ:ਮਨ ਮੰਨੀ ਸੰਤਾਨ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭

[ਮਨਮੰਨੀ ਸੰਤਾਨ]

ਗੁਣਵਾਨ ਹੋਵੇ । ਇਤਿਹਾਸ ਅਤੇ ਸ਼ਾਸਤ੍ਰ ਏਸ ਬਾਤ
ਦੀ ਸਾਖੀ ਭਰਦੇ ਹਨ ਕਿ:-
ਜਿਸ ਤਰਾਂ ਮਾਤਾ ਗਰਭ ਦੇ ਸਮੇਂ ਧਿਆਨ ਕਰਦੀ ਹੈ।
ਉਹੋ ਜਿਹੀ ਹੀ ਸੰਤਾਨ ਉਤਪਤ ਹੁੰਦੀ ਹੈ, ਇਸ ਲਈ
ਸ਼ੁਧ ਪ੍ਰਜਾ ( ਸੰਤਾਨ ) ਦੇ ਲਈ ਪੂਰੇ ਧਿਆਨ ਨਾਲ
ਰਾਖੀ ਕਰਨੀ ਚਾਹੀਏ । ਪਤਿਬ੍ਰਤਾ ਇਸਤ੍ਰੀਆਂ ਨੂੰ ਆਪਣੇ
ਪਤੀ ਦਾ ਹੀ ਧਿਆਨ ਅਧਿਕ ਰਹਿੰਦਾ ਹੈ । ਇਸੇ ਲਈ
ਕਈ ਅਜੇਹੀਆਂ ਇਸਤ੍ਰੀਆਂ ਦੀ ਸੰਤਾਨ, ਰੂਪ, ਰੰਗ
ਅਰ ਗੁਣਾਂ ਵਿਚ ਠੀਕ ਆਪਣੇ ਪਿਤਾ ਦੇ ਸਮਾਨ ਹੁੰਦੀ
ਹੈ । ਪਰ ਪਤੀ ਤੋਂ ਅਧਿਕ ਗੁਣਵਾਨ ਅਰ ਸੁੰਦ੍ਰ ਬਾਲਕ
ਉਤਪੰਨ ਕਰਨ ਦੀ ਇਛਯਾ ਹੋਵੇ ਤਾਂ ਕਿਸੇ ਮਹਾਨ
ਧਰਮਾਤਮਾਂ ਬੀਰ ਪੁਰਸ਼ ਦਾ ਸੁੰਦ੍ਰ ਚਿਤ੍ਰ ਅਜੇਹੇ ਸਥਾਨ
ਵਿਚ ਰੱਖਨ ਜਿੱਥੇ ਹਰ ਵੇਲੇ ਉਨ੍ਹਾਂ ਦੀ ਦ੍ਰਿਸ਼ਟ ਪੈਂਦੀ
ਰਹੇ । ਨਾਲ ਹੀ ਇਹ ਹਰ ਵੇਲੇ ਜ਼ੋਰਦਾਰ ਇੱਛਾ ਰਹੇ
ਕਿ ਸਾਡੀ ਗਰਭਸਥ ਸੰਤਾਨ ਅਜੇਹੇ ਹੀ ਰੂਪ ੲਰ ਗੁਣਾਂ
ਵਾਲੀ ਹੋਵੇ । ਜੇਕਰ ਪ੍ਰਸੂਤ ਤੀਕਰ ਉਹ ਅਜੇਹਾ ਧਿਆਨ
ਅਰ ਵਿਚਾਰ ਕਰਦੀ ਰਹੇ ਤਾਂ ਨਿਰਸੰਦੇਹ ( ਜ਼ਰੂਰ ਹੀ )
ਉਸਦੀ ਸੰਤਾਨ ਉਸਦੀ ਇਛਯਾ ਅਨੁਸਾਰ ਹੋਵੇਗੀ ।
ਇਕ ਅਮ੍ਰੀਕਾ ਦੀ ਇਸਤ੍ਰੀ ਡਾਕਟਰਨੀ ਨੇ
ਆਪਣੀ ਇਕ ਪੁਸਤਕ ਵਿਚ ਲਿਖਿਆ ਹੈ ਕਿ "ਇਕ
ਵਾਰੀ ਮੈਂ ਇਕ ਜਹਾਜ਼ ਵਿਚ ਯਾਤ੍ਰਾ ਕਰ ਰਹੀ ਸਾਂ, ਉਸੇ
ਜਹਾਜ਼ ਵਿਚ ਮੈਂ ਇਕ ਇਸਤ੍ਰੀ ਨੂੰ ਆਪਣੇ ਪੁਤ੍ ਅਤੇ
ਧੀਆਂ ਸਮੇਤ ਦੇਖਿਆ । ਮੈਂ ਜਦੋਂ ਮੁੰਡੇ ਅਰ ਕੁੜੀ ਨੂੰ
ਨਾਲ ਦੇਖਿਆ,ਤਾਂ ਮੈਂ ਹੈਰਾਨ ਹੋਈ ਕਿ ਮੁੰਡੇ ਅਰ ਕੁੜੀ ਦੇ