ਪੰਨਾ:ਮਨ ਮੰਨੀ ਸੰਤਾਨ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਨ]

ਉਸਦੀ ਮਾਂ ਇਸ ਸੁੰਦ੍ਰ ਮੂਰਤ ਨੂੰ ਘੜੀ ੨ ਧਿਆਨ ਨਾਲ
ਦੇਖਿਆ ਕਰਦੀ ਸੀ, ਇਸੇ ਨਾਲ ਇਸ ਮੂਰਤ ਦੇ
ਅਨੁਸਾਰ ਬਾਲਟ ਹੋਇਆ।" ਏਸੇ ਤਰਾਂ ਸੂਰਤ ਦੀ
ਤਰਾਂ ਵਿਚਾਰਾਂ ਦਾ ਅਸਰ ਭੀ ਸੰਤਾਨ ਤੇ ਹੁੰਦਾ ਹੈ।
ਵਿਦਵਾਨਾਂ ਦਾ ਮਤ ਹੈ ਕ ਸੰਤਾਨ ਦਾ ਸ੍ਰੇਸ਼ਟ
ਹੋਣਾਂ ਪਿਤਾ ਨਾਲੋਂ ਮਾਤਾ ਦੇ ਵਿਚਾਰਾਂ ਤੇ ਅਧਿਕ
ਨਿਰਭਰ ਹੈ । ਜੇਕਰ ਪਿਤਾ ਗੁਣਵਾਨ ਅਰ ਯੋਗ ਹੈ
ਅਰ ਮਾਤਾ ਅਯੋਗ ਅਰ ਮੂਰਖ ਹੈ ਤਾਂ ਕਈ ਸੰਤਾਨਾਂ
ਵਿਸ਼ੇਸ਼ ਕਰਕੇ ਪੁਤ੍ਰ ਪਿਤਾ ਦੀ ਇੱਛਾ ਅਰ ਯੋਗਯਤਾ
ਅਨੁਸਾਰ ਅਧਿਕ ਬੁਧਿਮਾਨ ਨਹੀਂ ਹੋਣਗੇ । ਜੇਕਰ
ਪਿਤਾ ਮੂਰਖ ਅਰ ਦੁਰਬੁਧਿ ਹੈ ਅਰ ਮਾਤਾ ਬੜੀ
ਬੁਧਿਮਤੀ ਹੈ ਤਾਂ ਦੋਵੇਂ ਮੁੰਡਾ ਕੁੜੀ ਯੋਗ ਹੋਣਗੇ।
ਪੁਤ੍ਰੀਆਂ ਦੀ ਅਪੇਖਯਾ ਪੁਤ੍ਰਾਂ ਤੇ ਮਾਵਾਂ ਦੇ ਸੁਭਾਵ ਗੁਣ
ਅਰ ਬੁਧਿਮਤਾ ਦੇ ਪ੍ਰਭਾਵ ਅਧਿਕ ਹੁੰਦੇ ਹਨ, ਕਿਉਂਕਿ
ਮਾਤਾ ਦਾ ਪਿਆਰ ਪੁਤ੍ਰ ਨਾਲ ਵਧੇਰੇ ਹੁੰਦਾ ਹੈ । ਸੰਸਾਰ
ਵਿਚ ਜਿੰਨੇ ਪ੍ਰਸਿੱਧ ਪੁਰਸ਼ ਹੋਏ ਹਨ ਸਭ ਸੇਸ਼ਟ ਅਤੇ
ਯੋਗ ਮਾਵਾਂ ਤੋਂ ਹੀ ਹੋਏ ਹਨ । ਸਾਡੇ ਵਿਚ ਇਸ ਗੱਲ
ਦੀ ਇਕ ਸਾਧਾਰਨ ਕਹਾਉਤ ਭੀ ਹੈ, " ਮਾਂ ਪਰ ਪੂਤ
ਪਿਤਾ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ"।
ਤਾਤਪਰਜ ਇਹ ਕਿ ਸੰਤਾਨ ਦੀ ਉੱਤਮਤਾਈ ਦੇ ਲਈ
ਉੱਪਰ ਲਿਖੀਆਂ ਗੱਲਾਂ ਨਾਲੋਂ ਭੀ ਅਧਿਕ ਰੂਪ ਗੁਣ
ਵਾਲੀ ਸੰਤਾਨ ਉਤਪਤ ਕਰ ਸਕਦੀਆਂ ਹਨ
ਕਈ ਇਕ ਸੰਤਾਨਾਂ ਰੂਪ ਰੰਗ ਅਰ ਸ਼੍ਰੀਰਕ