ਪੰਨਾ:ਮਨ ਮੰਨੀ ਸੰਤਾਨ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪

[ਮਨਮੰਨੀ ਸੰਤਾਨ]

ਭੈ,ਕਰੋਧ, ਦੁਖ, ਪਸਚਾਤਾਪ, ਚਿੰਤਾ,ਹਠ,ਘਬਰਾਉਨ ਇਤਯਾਦਿਕ ਗੱਲਾਂ ਦਾ ਵੱਡਾ ਹਾਨੀਕਾਰਕ ਪ੍ਰਭਾਵ ਗਰਭ ਵਾਲੇ ਬਾਲਕ ਤੇ ਪੈਂਦਾ ਹੈ। ਇਨ੍ਹਾਂ ਗੱਲਾਂ ਦੇ ਕੁਝ ਦਿਸ਼ਟਾਂਤ ਦੋ ਇਕ ਪੁਸਤਕਾਂ ਵਿਚੋਂ ਹੇਠ ਲਿਖੇ ਜਾਂਦੇ ਹਨ, ਤਥਾ ਆਪਣੇ ਦੇਖੇ ਅਰ ਸੁਨੇ ਭੀ ਲਿਖਕੇ ਪਰਗਟ ਕੀਤੇ ਜਾਂਦੇ ਹਨ:-
"ਇਕ ਇਸਤ੍ਰੀ ਜਦੋਂ ਗਰਭਵਤੀ ਹੋਈ ਤਾਂ ਉਸਦੀ ਆਪਣੇ ਪਤੀ ਨਾਲ ਬੜੀ ਅਨਬਨ ਸੀ। ਉਸਦਾ ਪਤੀ ਇਕ ਦੂਜੀ ਇਸਤ੍ਰੀ ਨਾਲ ਅਨੁਚਿਤ ਪ੍ਰੇਮ ਰਖਦਾ ਸੀ। ਅਰ ਇਹ ਗੱਲ ਉਸ ਇਸਤ੍ਰੀ ਨੂੰ ਬੜੀ ਚੁਭਦੀ ਸੀ। ਇਹ ਸੌਂਕਨ ਦੇ ਸਾੜੇ ਨਾਲ ਰਾਤ ਦਿਨੇ ਕੁੜ੍ਹਿਆ ਕਰਦੀ ਸੀ ਅਰ ਆਪਣੇ ਪਤੀ ਨਾਲ ਸਦਾ ਲੜਾਈ ਝਗ ਰਖਦੀ ਸੀ। ਓਹ ਗਰਭ ਸਥਾਪਤ ਦੇ ਸਮੇਂ ਤੋਂ ਲੈ ਕੇ ਇਕ ਖਿਨ ਮਾਤ੍ਰ ਭੀ ਪ੍ਰਸੰਨ ਚਿਤ ਨਾ ਰਹੀ। ਇਹ ਦਸ਼ਾ ਉਸਦੀ ਕੋਈ ਤਿੰਨ ਮਹੀਨੇ ਤੀਕਰ ਰਹੀ। ਨਤੀਜਾ ਇਹ ਹੋਇਆ ਕਿ ਉਸਦੇ ਗਰਭ ਦਾ ਬਲਕ ਬੜਾ ਕਰੋਧੀ ਲੜਾਕਾ ਕੌੜੇ ਸੁਭਾਵ ਵਾਲਾ ਅਰ ਰੋਣ ਚੀਕਨਵਲਾ ਹੋਇਆ।"
"ਇਕਭਲੇਮਾਨਸ ਦੇ ਬਾਲਕ ਨੂੰ ਛੋਟੀ ਅਵਸਥਾ ਤੋਂ ਹੀ ਚੋਰੀ ਦੀ ਬੜੀ ਆਦਤ ਸੀ। ਇਕ ਬੁਧਿਮਾਨ ਪੁਰਸ਼ ਨੇ ਉਸਦੀ ਮਾਂ ਤੋਂ ਪੁਛਿਆ ਕਿ ਇਹ ਬਾਲਕ ਜਦੋਂ ਗਰਭ ਵਿਚ ਸੀ ਤਾਂ ਤੁਹਾਡਾ ਕੋਈ ਕਾਰਜ ਅਜੇਹਾ ਤਾਂ ਨਹੀਂ ਸੀ ਹੋਇਆ ਜਿਸਦੇ ਪ੍ਰਭਾਵ ਨਾਲ ਤੁਹਾਡੇ ਲੜਕੇ ਦਾ ਅਜਿਹਾ ਭੈੜ ਸੁਭਾਵ ਹੋਗਿਆ ਹੈ? ਉਸ ਇਸਤ੍ਰੀ ਨੇ ਸੋਚ ਕੇ ਉਤ੍ਰ ਦਿਤਾ ਕਿ ਇਕ ਦਿਨ ਨਰੰਗੀ