ਪੰਨਾ:Mumu and the Diary of a Superfluous Man.djvu/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ-ਪਛਾਣ


ਇਵਾਨ ਸਰਗੇਈਵਿਚ ਤੁਰਗਨੇਵ ਆਖਦਾ ਹੈ ਕਿ "ਮੈਂ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਦੇ ਫਿਲਾਲੋਜੀ ਵਿਭਾਗ ਵਿਚ ਆਪਣੀ ਪੜ੍ਹਾਈ ਦਾ ਕੋਰਸ 1837 ਈ. ਵਿਚ ਪੂਰਾ ਕੀਤਾ।"[1] ਫਿਰ ਮੈਂ 1838 ਈ. ਦੀ ਬਸੰਤ ਰੁੱਤ ਵਿਚ ਆਪਣੀ ਪੜ੍ਹਾਈ ਮੁਕੰਮਲ ਕਰਨ ਲਈ ਬਰਲਿਨ ਚਲਾ ਗਿਆ। ਉਸ ਵੇਲੇ ਮੇਰੀ ਉਮਰ 19 ਸਾਲ ਦੀ ਸੀ। ਮੈਂ ਕਈ ਸਾਲਾਂ ਤੋਂ ਅਜਿਹਾ ਕੋਰਸ ਕਰਨ ਬਾਰੇ ਸੋਚ ਰਿਹਾ ਸੀ। ਮੈਨੂੰ ਪੂਰਾ ਯਕੀਨ ਸੀ ਕਿ ਰੂਸ ਵਿਚ ਕੋਈ ਵੀ ਮੁੱਢਲੀ ਜਾਣਕਾਰੀ ਹਾਸਲ ਕਰ ਸਕਦਾ ਸੀ ਪਰ ਇਕ ਸੰਪੂਰਨ ਸਿੱਖਿਆ ਦੇ ਸਰੋਤ ਵਿਦੇਸ਼ੀ ਧਰਤੀ 'ਤੇ ਸਨ। ਉਸ ਸਮੇਂ ਸੇਂਟ ਪੀਟਰਸਬਰਗ ਦੀ ਯੂਨੀਵਰਸਿਟੀ ਦੇ ਸਾਰੇ ਪ੍ਰੋਫ਼ੈਸਰਾਂ ਵਿਚ ਇਕ ਵੀ ਨਹੀਂ ਸੀ ਜਿਹੜਾ ਮੇਰੇ ਇਰਾਦੇ ਨੂੰ ਬਦਲ ਸਕਦਾ। ਉਨ੍ਹਾਂ ਦੇ ਖ਼ਿਆਲ ਵੀ ਮੇਰੇ ਵਾਲੇ ਹੀ ਸਨ ਅਤੇ ਰਾਜ ਦੇ ਮੰਤਰੀਆਂ ਦੀ ਰਾਏ ਵੀ ਇਹੀ ਸੀ। ਉਸ ਸਮੇਂ ਰਾਜ ਦੇ ਚਾਂਸਲਰ ਕਾਊਂਟ ਉਵਾਰੋਵ ਤਾਂ, ਸਗੋਂ ਨੌਜਵਾਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਜਰਮਨ ਯੂਨੀਵਰਸਿਟੀਆਂ ਵਿਚ ਆਪਣੇ ਖ਼ਰਚੇ 'ਤੇ ਭੇਜਿਆ ਕਰਦਾ ਸੀ। ਮੈਂ ਬਰਲਿਨ ਵਿਚ ਲਗਪਗ ਦੋ ਸਾਲ ਪੜ੍ਹਾਈ ਕੀਤੀ। ਮੇਰੀ ਪੜ੍ਹਾਈ ਦੇ ਵਿਸ਼ੇ ਫ਼ਲਸਫ਼ਾ, ਪ੍ਰਾਚੀਨ ਭਾਸ਼ਾਵਾਂ ਅਤੇ ਇਤਿਹਾਸ ਸਨ। ਮੈਂ ਪ੍ਰੋਫੈਸਰ ਬਰਡਰ ਦੇ ਅਧੀਨ ਵਿਸ਼ੇਸ਼ ਉਤਸ਼ਾਹ ਨਾਲ 'ਹੇਗਲ' ਦਾ ਅਧਿਐਨ ਕੀਤਾ। ਇਹ ਦਰਸਾਉਣ ਲਈ ਕਿ ਉਸ ਵੇਲੇ ਸੇਂਟ ਪੀਟਰਸਬਰਗ ਵਿਚ ਉਚੇਰੀ ਸਿਖਿਆ ਦੇ ਸਥਾਨਾਂ 'ਤੇ ਸਿੱਖਿਆ ਦੀ ਕਿੰਨੀ ਘਾਟ ਸੀ। ਮੈਂ ਹੇਠ ਲਿਖੇ ਤੱਥ ਦਾ ਹਵਾਲਾ ਦੇਵਾਂਗਾ, "ਜਦ ਮੈਂ ਬਰਲਿਨ ਵਿਖੇ ਪ੍ਰੋਫ਼ੈਸਰ ਜ਼ਮਪਟ ਦੇ ਲਾਤੀਨੀ ਦੀ ਪੁਰਾਤਨਤਾ ਬਾਰੇ ਅਤੇ ਯੂਨਾਨੀ ਸਾਹਿਤ ਬਾਰੇ ਪ੍ਰੋਫ਼ੈਸਰ ਬੋਕ ਦੇ ਲੈਕਚਰ

  1. ਸੋਲੈਫ ਬਰੋਸ, ਮਾਸਕੋ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਉਸ ਦੀਆਂ ਰਚਨਾਵਾਂ ਦੀ ਪ੍ਰਸਤਾਵਨਾ ਵਿੱਚ, 1869, ਜਿਲਦ ਪਹਿਲੀ।