ਪੰਨਾ:Nikah Di Rasam Aada Karan Da Tarika (Punjabi Boli Vich).pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੬ )

ਖ਼ਾਦਮ - ਓਹਦੇ ਲਈ ਇਕ ਪੱਕਾ ਬੁਰਜ ਹੋ | ਜਬਾਬ - ਓਹਦੇ ਵੈਰੀ ਦੇ ਆਨ ਪੈਣ ਦੇ ਵੇਲੇ || ਖ਼ਾਦਮ - ਖੁਦਾਵੰਦ ਸਾਡੀ ਦੁਆ ਸੁਣ || ਜਬਾਬ - ਤੇ ਸਾਡੀ ਫਰਯਾਦ ਨੂੰ ਅਪਨੀ ਤੀਕਰ ਪਹੁੰਚਨੇ ਦੇ |

                        ਖ਼ਾਦਮੁਦਦੀਨ ਅਸੀਂ ਦੁਆ ਮੰਗੀਏ :- 
     ਐ ਕਾਦਰ ਮੁਤਲਕ ਖੁਦਾ ਅਸੀਂ ਆਜਜ਼ੀ ਨਾਲ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਅਪਨੇ ਬੜੇ ਕਰਮ ਫ਼ਜ਼ਲਨਾਲ ਅਪਨੀ ਇਸ ਬੰਦੀ ਨੂੰ ਜਣਨੇ ਤੇ ਬੜੇ ਦੁਖ ਤੇ ਖ਼ਤ੍ਰੇ ਤੋਂ ਛੁਡਾਯਾ ਹੈ, ਐ ਕਮਾਲ ਰਹਿਮ ਬਾਪ ਅਸੀਂ ਤੇਰੀ ਮਿੰਨਤ ਕਰਦੇ ਹਾਂ ਪਈ ਏਹ ਤੇਰੀ ਮਦਦ ਨਾਲ ਇਸ ਜਹਾਨਵਿਚ ਅਪਨੀ ਉਮ੍ਰ ਈਮਾਨਦਾਰੀ ਨਾਲ ਗੁਜਾਰੇ ਤੇ ਤੇਰੀ ਮਰਜ਼ੀ ਮੂਜਬ ਚਲੇ ਤੇ ਆਉਣ ਵਾਲੇ ਜਹਾਨ ਵਿਚ ਹਮੇਸ਼ਾ ਦੇ ਜਲਾਲ ਦੀ ਸ਼ਰੀਕ ਹੋ ਜਾਵੇ ਸਾਡੇ ਖ਼ੁਦਾਵੰਦ ਯਿਸੂ ਮਸੀਹ ਦੇ ਵਸੀਲੇ ॥   ( ਆਮੀਨ ) 
                      ਜਿੱਚਾ ਨੂੰ ਸ਼ੁਕਰਾਨੇ ਦੇ ਮਗਰੋਂ ਅਪਨੀ ਨਜਰ 
                      ਗੁਜ਼ਾਰਨੀ ਚਾਹੀਦੀ ਹੈ ਤੇ ਜੇ ਏਸ਼ੇਾਏ ਰੱਬਾਨੀ 
                      ਹੋਏ ਤਾਂ ਓਹ ਭੀ ਓਸ ਵਿਚ ਸ਼ਾਮਲ ਹੋਵੇ ॥