ਪੰਨਾ:ਪਾਪ ਪੁੰਨ ਤੋਂ ਪਰੇ.pdf/105

ਵਿਕੀਸਰੋਤ ਤੋਂ
(ਪੰਨਾ:Paap Punn to Pare.pdf/105 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਮ ਈਮਾਨ ਈ ਨਾਲ ਜਾਨੈਂ। ਆਦਮੀ ਨੂੰ ਇਜ਼ਤ ਸਾਰਿਆਂ ਕੋਲੋਂ ਵੱਡੀ ਚੀਜ਼ ਐ। ਮੈਂ ਆਪਣੀ ਇਜ਼ਤ ਬਚਾ ਕੇ ਲੈ ਆਇਆਂ ਤੇ ਸਮਝਣਾ ਕਿ ਸਭ ਕੁਝ ਵਿਚੇ ਆ ਗਿਐ।"

ਪਹਿਲਾਂ ਪਹਿਲਾਂ ਤਾਂ ਕੇਸਰ ਸਿੰਘ ਕੁਝ ਦਿਨ ਇਵੇਂ ਹੀ ਲੋਕਾਂ ਵਾਂਗ ਪਟੜੀਆਂ ਤੇ ਰਹਿੰਦਾ ਰਿਹਾ। ਉਸ ਦੇ ਇਕ ਵਾਕਿਫ਼ਕਾਰ ਨੇ ਗੋਲ-ਮਾਰਕਿਟ ਦੇ ਲਾਗੇ ਹੀ ਬੇਅਰਡ ਰੋਡ ਤੇ ਇਕ ਲੱਕੜ ਦਾ ਸਟਾਲ ਬਣਾਇਆ ਹੋਇਆ ਸੀ। ਕੇਸਰ ਸਿੰਘ ਦੀਆਂ ਧੀਆਂ ਉਸ ਸਟਾਲ ਦੇ ਪਛਵਾੜੇ ਸਾਰਾ ਦਿਨ ਬੈਠੀਆਂ ਰਹਿੰਦੀਆਂ ਤੇ ਫਿਰ ਆਪ-ਮੁਹਾਰੇ ਹੀ ਕੇਸਰ ਸਿੰਘ ਨੂੰ ਮਹਿਸੂਸ ਹੋਇਆ ਕਿ ਕਿਸੇ ਸ਼ਰੀਫ਼ ਆਦਮੀ ਦਾ ਇਸ ਤਰ੍ਹਾਂ ਆਪਣੀਆਂ ਧੀਆਂ ਭੈਣਾਂ ਨਾਲ ਸੜਕ ਤੇ ਬੈਠਣਾ ਠੀਕ ਨਹੀਂ ਤੇ ਨਾਲੇ ਉਨ੍ਹੀਂ ਦਿਨੀਂ ਸ਼ਰਾਰਤਾਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਨੂੰ ਸਿਰ ਛੁਪਾਉਣ ਲਈ ਜ਼ਰੂਰ ਕੋਈ ਜਗ੍ਹਾ ਚਾਹੀਦੀ ਸੀ। ਉਹ ਇਕ ਸ਼ਰਨਾਰਥੀ ਕੈਂਪ ਵਿਚ ਵੀ ਗਿਆ ਸੀ। ਪਰ ਉਥੇ ਇਸ ਵਾਸਤੇ ਨਾ ਰਖਿਆ ਗਿਆ ਕਿਉਂਕਿ ਉਹ ਨੀਯਤ ਕੀਤੀ ਹੋਈ ਤ੍ਰੀਕ ਦੇ ਮਗਰੋਂ ਉਥੇ ਪੁੱਜਾ ਸੀ। ਆਪਣੀ ਇਜ਼ਤ ਦੇ ਰੂਪ ਵਿਚ ਬਚਾਈਆਂ ਹੋਈਆਂ ਤਿੰਨੇ ਧੀਆਂ ਕੇਸਰ ਸਿੰਘ ਤੇ ਹੁਣ ਭਾਰ ਹੁੰਦੀਆਂ ਜਾ ਰਹੀਆਂ ਸਨ।

ਕੇਸਰ ਸਿੰਘ ਦੇ ਉਹ ਸਾਥੀ ਜਿਨ੍ਹਾਂ ਕੋਲ ਚਾਰ ਪੈਸੇ ਹੈਸਨ, ਦਿੱਲੀ ਦਿਆਂ ਲਾਲਿਆਂ ਦੀਆਂ ਪਗੜੀਆਂ ਭਰ ਭਰ ਕੇ ਦਬਾਦਬ ਦੁਕਾਨਾਂ ਲਈ ਜਾ ਰਹੇ ਸਨ। ਦਿੱਲੀ ਵਾਲਿਆਂ ਦਾ ਖਿਆਲ ਸੀ, ਜੇ ਕੁਝ ਚਿਰ ਹੋਰ ਹਾਲਤ ਇਵੇਂ ਹੀ ਰਹੀ ਤਾਂ ਸਾਰੀ ਦੀ ਸਾਰੀ ਦਿੱਲੀ ਸ਼ਰਨਾਰਥੀਆਂ ਦੀ ਹੋ ਜਾਵੇਗੀ। ਇਨ੍ਹਾਂ ਬਾਬਤ ਉਹ ਆਖਦੇ ਸਨ, "ਅਜੀ ਸ਼ਰਨਾਰਥੀਓਂ ਮੇਂ ਕੁਛ ਲੋਗ ਤੋਂ ਐਸੇ ਹੈਂ ਜੋ

੧੦੪