ਪੰਨਾ:ਪਾਪ ਪੁੰਨ ਤੋਂ ਪਰੇ.pdf/12

ਵਿਕੀਸਰੋਤ ਤੋਂ
(ਪੰਨਾ:Paap Punn to Pare.pdf/12 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਫਾਂਸੀ ਲਾਇਆ ਜਾਂਦਾ ਸੀ, ਉਸ ਨੂੰ ਲਿਜਾਇਆ ਗਿਆ, ਉਸ ਨੂੰ ਕੰਡਿਆਂ ਦਾ ਤਾਜ ਪਹਿਨਾਇਆ ਗਿਆ। ਉਸ ਦੇ ਜਿਸਮ ਨੂੰ ਖਰਾਸ ਵਰਗਿਆਂ ਦੋ ਤਖ਼ਤਿਆਂ ਤੇ ਖੜਾ ਕੀਤਾ ਗਿਆ ਤੇ ਜੀਉਂਦੇ ਜੀਅ ਉਸ ਦੇ ਸਾਰੇ ਜਿਸਮ ਤੇ ਮੇਖਾਂ ਗੱਡ ਦਿਤੀਆਂ ਗਈਆਂ । ਦੁਨੀਆਂ ਦੇ ਖਿਆਲ ਅਨੁਸਾਰ ਸੰਸਾਰ ਭਰ ਵਿਚ ਮਹਾਨ ਸਜ਼ਾ, ਮੌਤ-ਤੋਂ ਛੁਟ ਹੋਰ ਕੁਝ ਨਹੀਂ ਸੀ। ਪਰ ਕਵੀ ਜਾਣਦਾ ਸੀ, ਮੌਤ ਈਸਾ ਦਾ ਕੁਝ ਵੀ ਨਹੀਂ ਸੀ ਵਿਗਾੜ ਸਕੀ । ਉਹ ਹੁਣ ਵੀ ਜੀਅ ਰਿਹਾ ਸੀ । ਅਜ ਵੀ ਮਨੁਖਤਾ ਦੇ ਦਿਲ ਵਿਚ ਉਸ ਦਾ ਸੁਨੇਹਾ ਧੜਕ ਰਿਹਾ ਸੀ। ਉਦੋਂ ਵੀ ਉਹ ਦੇਵਤਾ ਸੀ ਤੇ ਅਜ ਵੀ ਦੇਵਤਾ ਅਮਰ ਅਤੇ ਸਦੀਵੀ ਦੇਵਤਾ । ਪਰ ਉਦੋਂ ਵੀ ਕਹਿੰਦੇ ਨੇ ਉਹ ਮੁਸਕਰਾ ਰਿਹਾ ਸੀ। ਉਸ ਦੇ ਚਿਹਰੇ ਨੂੰ ਕੋਈ ਸ਼ਾਂਤ ਨੂਰ ਖੇਲ ਰਿਹਾ ਸੀ। ਉਸ ਦੀਆਂ ਅੱਖੀਆਂ ਵਿਚ ਦਰਿਆ ਦੀ ਝਲਕ ਸੀ। ਉਸ ਨੇ ਓਹਨਾਂ ਲੋਕਾਂ ਦੇ ਹੱਕ ਵਿਚ ਇਕ ਪਰਾਥਨਾ ਕੀਤੀ, ਜਿਨ੍ਹਾਂ ਉਸ ਨੂੰ ਸੂਲੀ ਚਾੜ੍ਹਿਆ ਸੀ।

ਕਵੀ ਨੇ ਸੋਚਿਆ "ਇਹ ਹੈ ਅਤਿ ਸਿਖਰ ਸਚੇ ਪਿਆਰ ਦੀ" ਤੇ ਉਸ ਨੂੰ ਇਉਂ ਭਾਸਿਆ, ਜਿਵੇਂ ਈਸਾ ਮਸੀਹ ਦੀ ਮੁਸਕਣੀ ਉਸ ਦੇ ਸਾਰੇ ਜੀਵਨ ਦੇ ਦਿਸ-ਹਦੇ ਤੇ, ਸੁਨਹਿਰੀ ਸੂਰਜ ਦੀ ਲੋਅ ਵਾਂਗ ਫੈਲ ਗਈ ਹੈ। ਉਸ ਦੀ ਮੁਸਕਣੀ ਨੇ ਉਸ ਦੇ ਸਾਰੇ ਜੀਵਨ ਨੂੰ ਵਲ ਲਿਆ ਹੈ ਤੇ ਉਸ ਦਾ ਸੁਨੇਹਾ 'ਪਿਆਰ' ਉਸ ਦੇ ਦਿਲ ਦੀਆਂ ਅੰਤਰੀਵ ਡੂੰਘਾਣਾ ਵਿਚ ਧੜਕਦਾ ਰਿਹਾ। ਉਦੋਂ ਕਵੀ ਆਪਣੀ ਮਨੁਖਤਾ ਦੀ ਇੱਕਲ ਗਵਾ ਬੈਠਾ ਸੀ। ਉਹ ਇਸ਼ਟ ਵਿਚ ਲੀਨ ਹੋ ਚੁੱਕਾ ਸੀ, ਜਿਵੇਂ ਉਹ ਉਸ ਦੇ ਮਹਾ-ਨੂਰ ਦੀ ਨਿਰੀ ਇਕ ਕਿਰਨ ਬਣ ਗਿਆ ਸੀ।

...ਤੇ ਫੇਰ ਆਪ ਮੁਹਾਰੇ ਹੀ ਉਸ ਦੇ ਦਿਲ ਵਿਚੋਂ ਉਹੀ

੧੧