ਪੰਨਾ:ਪਾਪ ਪੁੰਨ ਤੋਂ ਪਰੇ.pdf/127

ਵਿਕੀਸਰੋਤ ਤੋਂ
(ਪੰਨਾ:Paap Punn to Pare.pdf/127 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਪਣਾ ਘਰ

ਉਹ ਇਕ ਕਬਰ ਪੁੱਟ ਰਿਹਾ ਸੀ।

ਧਰਤੀ ਦੀ ਹਿਕ ਤੇ ਇਕ ਜ਼ਖ਼ਮ ਹੁੰਦਾ ਜਾ ਰਿਹਾ ਸੀ, ਇਕ ਡੂੰਘਾ ਘਾਉ, ਜਿਹੜਾ ਪਲ ਪਲ ਵਧ ਰਿਹਾ ਸੀ ਤੇ ਉਹ ਚੁਪ-ਚਾਪ ਕਹੀ ਦੇ ਫੱਟ ਮਾਰਦਾ ਗਿਆ। ਉਸ ਦੀਆਂ ਅੱਖੀਆਂ ਵਿਚ ਖੁਸ਼ੀ ਸੀ ਨਾ ਉਦਾਸੀ। ਦੂਰ ਪਤਿਆਂ ਉਹਲੇ ਸੂਰਜ ਦੀਆਂ ਆਖ਼ਰੀ ਕਿਰਨਾਂ, ਮਰ ਰਹੇ ਮਨੁੱਖ ਵਾਂਗ ਸਿਸਕ ਰਹੀਆਂ ਸਨ। ਆਥਣ ਦੀ ਲਾਲੀ ਵਿਚ ਨਿੱਸਲ ਪਈਆਂ, ਅਨਗਿਣਤ ਕਬਰਾਂ

੧੨੬