ਪੰਨਾ:ਪਾਪ ਪੁੰਨ ਤੋਂ ਪਰੇ.pdf/136

ਵਿਕੀਸਰੋਤ ਤੋਂ
(ਪੰਨਾ:Paap Punn to Pare.pdf/136 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਛਾਵਾਂ ਉਸ ਦੀ ਬਣਾਈ ਕਬਰ ਵਿਚ ਮਿੱਟੀ ਭਰ ਰਿਹਾ ਸੀ।

"ਅੱਬਾ ਮੈਂ ਭੁੱਖੀ ਸਾਂ।" ਉਸ ਦੇ ਕੰਨਾਂ ਵਿਚ ਗੂੰਜਿਆ? ਸੜਕ ਤੇ ਦੌੜ ਰਹੀਆਂ ਕਾਰਾਂ, ਕੁਝ ਰੌਸ਼ਨੀਆਂ ਸਣੇ ਆਪਸ ਵਿਚ ਟਕਰਾ ਗਈਆਂ। ਰਾਤ ਦੀ ਡੂੰਗੀ ਕਾਲਖ ਵਿਚ ਨਿੱਸਲ ਸੁੱਤਾ ਰਿਹਾ ਕਬਰਸਤਾਨ। ਉਸ ਨੂੰ ਇਉਂ ਭਾਸਿਆ, ਜਿਵੇਂ ਅਣਗਿਣਤ ਕਬਰਾਂ ਆਪਣੀਆਂ ਬਾਹਵਾਂ ਟਡ ਕੇ ਉਸ ਨੂੰ ਆਪਣੇ ਵਲ ਬੁਲਾ ਰਹੀਆਂ ਸਨ।

੧੩੫