ਪੰਨਾ:ਪਾਪ ਪੁੰਨ ਤੋਂ ਪਰੇ.pdf/31

ਵਿਕੀਸਰੋਤ ਤੋਂ
(ਪੰਨਾ:Paap Punn to Pare.pdf/31 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ ਸਾਨੂੰ ਉਹ ਆਪਣੀ ਇਕ ਕਿਤਾਬ ਪੜ੍ਹ ਕੇ ਸੁਣਾ ਰਹੀ ਸੀ-'ਭੂਗੋਲ' ਕਿ ਕੁਝ ਇਹੋ ਜਿਹਾ ਹੀ ਨਾਂ ਸੀ ਉਸ ਦਾ। ਤੇ ਮੇਰੇ ਨਾਲ ਤਾਂ ਪੜ੍ਹਨ ਦਾ ਵੈਰ ਸੀ ਸ਼ੁਰੂ ਤੋਂ ਹੀ। ਖ਼ੈਰ ਮੇਂ ਨੱਕ ਵਟ ਕੇ ਸੁਣਦਾ ਰਿਹਾ।

ਉਹ ਬੋਲ ਰਹੀ ਸੀ: 'ਇਹ ਪਰਿਥਵੀ ਜਿਸ ਤੇ ਅਸੀਂ ਰਹਿੰਦੇ ਹਾਂ, ਬਹੁਤ ਵੱਡੀ ਹੈ। ਭਾਵੇਂ ਦਿਸਣ ਵਿਚ ਸਿਧੀ-ਪਧਰੀ ਜਾਪਦੀ ਹੈ, ਪਰ ਅਸਲ ਵਿਚ ਇਹ ਇਕ ਗੇਂਦ ਵਾਂਗ ਗੋਲ ਹੈ, ਜਿਹੜੀ ਘੁਮਦੀ ਰਹਿੰਦੀ ਹੈ, ਦਿਨ ਰਾਤ ਕਿਸੇ ਲਾਟੂ ਵਾਂਗ। ਸੂਰਜ ਸਥਿਰ ਹੈ ਤੇ ਪਰਿਥਵੀ ਸੂਰਜ ਦੁਆਲੇ ਵੀ ਘੁਮਦੀ ਹੈ।

'ਝੂਠ ਹੈ' ਮੈਂ ਆਪਣੇ ਮਨ ਵਿਚ ਸੋਚ ਰਿਹਾ ਸਾਂ। “ਕੀ ਇਹ ਕਦੇ ਮੁਮਕਿਨ ਹੋ ਸਕਦਾ ਹੈ? ਸਾਡੇ ਪਿੰਡ ਤੋਂ ਲੈ ਕੇ ਦੂਰ ਪਹਾੜਾਂ ਤੀਕ ਜਿਥੋਂ ਤੀਕ ਵੀ ਅਸੀਂ ਵੇਖਦੇ ਹਾਂ, ਸਾਰੀ ਦੀ ਸਾਰੀ ਧਰਤੀ ਇਕ ਖੇਤੀ ਵਾਂਗ ਤਾਂ ਵਿਛੀ ਪਈ ਹੈ ਤੇ 'ਫਿਰ ਘੁਮਦੀ ਹੈ।' ਘੁਮਦੀ ਹੋਵੇ ਤਾਂ ਅਸੀਂ ਡਿਗ ਨਾ ਪਈਏ। ਰੋਜ਼ ਸੂਰਜ ਚੜ੍ਹਦੇ ਵਲੋਂ ਨਿਕਲਦਾ ਹੈ ਤੇ ਲਹਿੰਦੇ ਵਲ ਡੁਬਦਾ ਜਾਂਦਾ ਹੈ, ਤੇ ਇਹ ਆਖਦੀ ਹੈ ‘ਸੂਰਜ ਸਥਿਰ ਹੈ।' ਝੂਠੀ ਕਿਤੋਂ ਦੀ!"

ਮੁੰਨੀ ਨੇ ਜਿਵੇਂ ਮੇਰੀਆਂ ਸੋਚਾਂ ਪੜ੍ਹ ਲਈਆਂ ਸਨ। ਝਟ ਹੀ ਮੇਰਿਆਂ ਕੰਨਾਂ ਵਿਚ ਗੂੰਜਿਆ, “ਤੈਨੂੰ ਨਹੀਂ ਪਤਾ।"

ਮੈਨੂੰ ਇਹ ਗਲ ਚੰਗੀ ਨਾ ਲਗੀ ਤੇ ਮੈਂ ਉਠ ਕੇ ਆਪਣੇ ਘਰ ਚਲਾ ਗਿਆ। ਪਰ ਘਰ ਵੀ ਮੁੰਨੀ ਤੋਂ ਬਿਨਾਂ ਮੇਰਾ ਜੀਅ ਨਾ ਲੱਗਾ, ਤਾਂ ਆਪਣੀ ਗੁਲੇਲ ਲੈ ਕੇ ਬਾਹਰ ਖੇਤਾਂ ਵਿਚ ਚਲਾ ਗਿਆ।

ਉਸ ਦਿਨ ਮੈਂ ਕਿਤਨੀ ਹੀ ਕੋਸ਼ਸ਼ ਕੀਤੀ ਪਰ ਮੇਰਾ

੩੦