ਪੰਨਾ:Performing Without a Stage - The Art of Literary Translation - by Robert Wechsler.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਵਿੱਚ ਸੁਧਾਰ ਕਰਨ ਜਾਂ ਇੱਕ ਵੱਖਰੀ ਪਹੁੰਚ ਅਖਤਿਆਰ ਕਰਨ ਦਾ ਮੌਕਾ ਨਹੀਂ ਹੋਵੇਗਾ।

ਅਤੇ ਜਦੋਂ ਅਨੁਵਾਦਕ ਇਸ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੁੰਦਾ ਹੈ ਅਤੇ ਸਾਹਿਤਕ ਰਚਨਾਵਾਂ ਨੂੰ ਉਨ੍ਹਾਂ ਰੂਪਾਂ ਵਿਚ ਢਾਲ ਰਿਹਾ ਹੁੰਦਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਢਾਲਣ ਦਾ ਮਨਸ਼ਾ ਕਦੇ ਨਹੀਂ ਸੀ, ਕੋਈ ਵੀ ਉਸ ਦੇ ਕਠਿਨ ਪ੍ਰਦਰਸ਼ਨ ਨੂੰ ਨਹੀਂ ਦੇਖ ਸਕਦਾ। ਇਲਾਵਾ ਉਸ ਥਾਂ ਦੇ ਜਿਥੇ ਉਹ ਗ਼ਲਤੀ ਕਰ ਬੈਠਦਾ ਹੈ। ਅਸਲ ਵਿੱਚ, ਉਸ ਦੀ ਮੁੱਖ ਤੌਰ ਉੱਤੇ ਸ਼ੋਭਾ ਨਾ ਦਿਖਣ ਲਈ ਕੀਤੀ ਜਾ ਰਹੀ ਹੁੰਦੀ ਹੈ। ਜਦੋਂ ਅਸੀਂ ਕੋਈ ਐਲਬਮ ਸੁਣਦੇ ਹਾਂ, ਅਸੀਂ ਸੰਗੀਤਕਾਰ ਦੇ ਝੁਕਣ ਜਾਂ ਸਾਹਾਂ ਨੂੰ ਛੱਡਣ ਦੀ ਕਲਪਨਾ ਕਰ ਸਕਦੇ ਹਾਂ, ਪਰ ਜਦੋਂ ਕੋਈ ਅਨੁਵਾਦਕ ਦੇ ਅਨੁਵਾਦ ਕਰ ਰਹੇ ਹੋਣ ਬਾਰੇ ਸੋਚਦਾ ਹੈ ਤਾਂ ਕੁਝ ਵੀ ਮਨ ਵਿੱਚ ਨਹੀਂ ਆਉਂਦਾ, ਇਸ ਤੋਂ ਵੱਧ ਕੁਝ ਵੀ ਨਹੀਂ ਕਿ ਅਸੀਂ ਕਿਸੇ ਲਿਖਾਰੀ ਦੇ ਲਿਖ ਰਹੇ ਹੋਣ ਦੀ ਕਲਪਨਾ ਕਰਦੇ ਹਾਂ। ਜੋ ਕਿ ਬਹੁਤ ਨਹੀਂ ਹੈ। ਚੈਕ ਲਿਖਾਰੀ ਕਾਰਲ ਚਪੇਕ ਨੇ ਲਿਖਿਆ ਸੀ ਕਿ ਉਹ ਲਿਖਣ ਵੇਲੇ ਕੀ ਕਰਦਾ ਸੀ, "ਭਾਵੇਂ ਮੈਂ ਪੋਰਚ ਵਿੱਚ ਬੈਠਾ ਆਪਣਾ ਕੰਮ ਕਿਉਂ ਨਾ ਕਰ ਰਿਹਾ ਹੋਵਾਂ, ਮੈਨੂੰ ਨਹੀਂ ਲੱਗਦਾ ਕਿ ਕੋਈ ਇੱਕ ਮੁੰਡਾ ਵੀ ਆਏਗਾ ਅਤੇ ਮੇਰੀਆਂ ਉਂਗਲੀਆਂ ਨੂੰ ਵੇਖੇਗਾ ਕਿ ਲਿਖਣ ਦਾ ਕੰਮ ਕਿਵੇਂ ਹੁੰਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਹ ਇੱਕ ਬੁਰਾ ਜਾਂ ਨਿਕੰਮਾ ਪੇਸ਼ਾ ਹੈ, ਪਰ ਇਹ ਸਭ ਤੋਂ ਵਧੀਆ ਅਤੇ ਵਚਿੱਤਰ ਕੰਮਾਂ ਵਿੱਚੋਂ ਇੱਕ ਨਹੀਂ ਹੈ, ਅਤੇ ਇਸ ਵਿੱਚ ਵਰਤਿਆ ਜਾਣ ਵਾਲਾ ਸੀਧਾ ਅਜੀਬ ਕਿਸਮ ਦਾ ਹੁੰਦਾ ਹੈ - ਜਿਸ ਨੂੰ ਤੁਸੀਂ ਦੇਖ ਤੱਕ ਨਹੀਂ ਸਕਦੇ।"* ਪਰ ਅਸੀਂ ਲੇਖਕਾਂ ਤੋਂ ਹੋਰ ਕਾਸੇ ਦੀ ਆਸ ਨਹੀਂ ਕਰਦੇ। ਅਸੀਂ ਸਿਰਜਣਹਾਰ ਜੋ ਸਿਰਜਦਾ ਹੈ ਉਸ ਤੋਂ ਉਤੇਜਿਤ ਹੋਣ ਦੀ ਉਮੀਦ ਕਰਦੇ ਹਾਂ, ਉਸ ਪ੍ਰਕਿਰਿਆ ਤੋਂ ਨਹੀਂ ਜਿਸ ਵਿੱਚੋਂ ਗੁਜ਼ਰ ਕੇ ਉਸਨੇ ਉਹ ਸਿਰਜਣਾ ਕੀਤੀ ਹੁੰਦੀ ਹੈ। ਜੇ ਉਹ ਆਪ ਕਿਸੇ ਜੈਜ਼ ਸੰਗੀਤਕਾਰ ਵਾਂਗ ਇੱਕ ਪੇਸ਼ਕਾਰ ਹੈ, ਫਿਰ ਉਸ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ।

ਇੱਕ ਪੇਸ਼ਕਾਰ ਦੇ ਮਾਮਲੇ ਵਿੱਚ ਅਸੀਂ ਪੇਸ਼ਕਾਰੀ ਤੋਂ ਉਤੇਜਿਤ ਹੋਣ ਦੀ ਉਮੀਦ ਕਰਦੇ ਹਾਂ, ਕਿਉਂਕਿ ਸਿਰਜਨਾ ਪਹਿਲਾਂ ਹੀ ਕੀਤੀ ਜਾ ਚੁੱਕੀ ਹੁੰਦੀ ਹੈ। ਪੇਸ਼ਕਾਰ ਸਿਰਜਣਾ ਨਹੀਂ ਕਰਦਾ, ਉਹ ਵਿਆਖਿਆ ਕਰਦਾ ਹੈ। ਪਰ ਅਨੁਵਾਦਕ ਦੀ ਵਿਆਖਿਆ ਨਾ ਕੇਵਲ ਅਸਲ - ਸਿਆਹੀ - ਦਾ ਰੂਪ ਲੈਂਦੀ ਹੈ, ਸਗੋਂ ਇਹ ਵਿਸ਼ਾ-ਵਸਤੂ ਤੋਂ ਪਾਸੇ ਵੀ ਨਹੀਂ ਜਾਂਦੀ, ਜਿਵੇਂ ਕਿ ਇੱਕ ਸਾਹਿਤਕ ਆਲੋਚਕ ਦੀ ਵਿਆਖਿਆ ਚਲੀ ਜਾਂਦੀ ਹੈ। ਫ਼ਰਕ ਇੰਨਾ ਪੈਂਦਾ ਹੈ ਕਿ ਅਸੀਂ ਹੁਣ ਉਹ ਸਿਆਹੀ ਪੜ੍ਹ ਸਕਦੇ ਹਾਂ। ਸਿਰਜਣਹਾਰ ਦਾ ਕੰਮ, ਜੇ ਅਸੀਂ ਇਸ ਨੂੰ ਕਦੇ ਦੇਖਿਆ ਵੀ ਹੋਵੇ, ਨਿਰਾ ਜਿਬਰਿਸ਼ (ਸਮਝਣ ਤੋਂ ਪਰੇ) ਲੱਗਦਾ ਹੈ। ਜਿਵੇਂ ਕਿ ਸੰਗੀਤਕ ਸੁਰ ਲਿਪੀ ਨਾ ਪੜ੍ਹ ਸਕਣ ਵਾਲੇ ਵਿਅਕਤੀ ਲਈ ਹੁੰਦਾ ਹੈ। ਪਰ ਸੰਗੀਤਕਾਰ ਦੀ ਪੇਸ਼ਕਾਰੀ ਕਿਸੇ ਸੰਗੀਤਕ ਸੁਰ ਲਿਪੀ ਵਰਗੀ ਉੱਕਾ ਹੀ ਨਹੀਂ ਲੱਗਦੀ; ਹੁਣ ਦੋਵੇਂ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ। ਅਨੁਵਾਦ ਇਨਾਂ ਸਗਵਾਂ ਹੁੰਦਾ ਹੈ ਕਿ ਨਤੀਜਾ ਇੱਕ ਖੁਰਚੇ ਹੋਏ ਖਰੜੇ ਵਾਲਾ ਹੁੰਦਾ ਹੈ, ਦੋਨੋਂ ਲਿਖਤਾਂ ਇੱਕ ਥੱਲੇ ਦੂਜੀ ਉੱਪਰ, ਇੱਕ ਮੌਲਿਕ ਅਤੇ ਦੂਜੀ ਪੇਸ਼ਕਾਰੀ, ਦੋਨਾਂ ਨੂੰ ਅਲੱਗ-ਅਲੱਗ ਦਰਸਾਉਣਾ ਮੁਸ਼ਕਿਲ ਹੁੰਦਾ ਹੈ।

ਸਾਹਿਤਕ ਅਨੁਵਾਦਕ ਦੀ ਅਜੀਬ ਸਥਿਤੀ ਕਾਰਨ ਉਸਦਾ ਬਹੁਤ ਸਤਿਕਾਰ ਨਹੀਂ ਹੁੰਦਾ। ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਲੇਖਕਾਂ ਦੀ ਅਧੀਨਗੀ ਕਰੇ ਅਤੇ ਹਮੇਸ਼ਾਂ ਉਹਨਾਂ ਪ੍ਰਤੀ ਵਫ਼ਾਦਾਰ ਰਹੇ, ਕਦੇ ਵੀ ਗ਼ਲਤੀਆਂ ਨਾ ਕਰੇ, ਥੋੜ੍ਹਾ ਥੋੜ੍ਹਾ ਕਰਕੇ ਕੰਮ ਕਰੇ, ਅਤੇ ਅਖ਼ੀਰ ਤੇ ਆਪਣਾ ਨਾਮ ਜੁੜ ਜਾਣ ਨੂੰ ਵੀ ਗ਼ਨੀਮਤ ਸਮਝੇ। ਉਸਨੂੰ ਕਦੇ ਵੀ ਇੱਕ ਕਲਾਕਾਰ ਨਹੀਂ ਮੰਨਿਆ ਜਾਂਦਾ, ਨਾ ਹੀ ਸਿਰਜਣਹਾਰ ਅਤੇ ਨਾ ਹੀ ਕੋਈ ਪੇਸ਼ਕਰਤਾ, ਬੱਸ ਉਸਨੂੰ ਇਕ ਸ਼ਿਲਪਕਾਰ ਮੰਨਿਆ ਜਾਂਦਾ ਹੈ। ਅਤੇ ਉਸਨੂੰ ਆਮ ਤੌਰ ਉੱਤੇ ਇੱਕ ਗਰੀਬ ਅਤੇ ਤੁੱਛ ਵਿਅਕਤੀ ਸਮਝਿਆ ਜਾਂਦਾ ਹੈ। ਉਸਦੇ ਕੰਮ ਦਾ ਜ਼ਿਕਰ ਸਮੀਖਿਆ ਵਿੱਚ ਘੱਟ ਹੀ ਮਿਲਦਾ ਹੈ, ਅਤੇ ਆਲੋਚਨਾ ਤਾਂ ਲਗਭਗ ਕਦੇ ਵੀ ਨਹੀਂ ਹੁੰਦੀ। ਉਸਦੀ ਕਲਾ