ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/106

ਵਿਕੀਸਰੋਤ ਤੋਂ
(ਪੰਨਾ:Punjabi De Tejee Pothi.pdf/106 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧ )

ਬੁੱਢੇ ਸਰਦਾਰ ਨੈ ਸਾਮ੍ਹਣਾ ਕੀਤਾ, ਪਰ ਓੜਕ ਨੂੰ ਕੋਟ ਵਿਖੇ
ਆਕੀ ਹੋਇਆ। ਮਹਮੂਦ ਨੈ ਘੇਰਾ ਪਾਇਆ, ਅਤੇ ਸਬਨਾਂ
ਪਾਸਿਆਂ ਤੇ ਰਾਹ ਬੰਦ ਕਰ ਦਿੱਤੇ। ਇੱਕ ਦਿਨ ਰਣ ਵਿਖੇ
ਆਕੇ ਗੜ੍ਹ ਪੁਰ ਧਾਵਾਂ ਕਰਨ ਦੀ ਆਗਯਾ ਦਿੱਤੀ, ਅਤੇ
ਹਾਥੀਆਂ ਦਿਆਂ ਮੱਥਿਆਂ ਪੂਰ ਢਾਲਾਂ ਬੰਨੁਵਾਕੇ ਕਿਹਾ, ਕਿ
ਦਰਵਾਜੇ ਪੁਰ ਠੇਲ ਦੇਓ, ਇੱਕ ਹਾਥੀ ਨੇ ਅਜੇ ਪਹਲੀ ਹੀ
ਟੱਕਰ ਮਾਰੀ ਸੀ, ਕਿ ਸਰਦਾਰ ਘਬਰਕੇ ਨਿੱਕਲ ਆਇਆ,
ਮਹਮੂਦ ਦੇ ਸਾਮ੍ਹਣੇ ਆਕੇ ਘੋੜੇ ਪੁਰੋਂ ਉੱਤਰ ਖਲੋਤਾ,
ਆਪਣੀ ਧੌਲੀ ਦਾੜ੍ਹੀ ਉਸ ਦੇ ਘੋੜੇ ਦਿਆਂ ਸੁੰਬਾਂ ਪੁਰ ਮਲੀ,
ਅਤੇ ਕਿਹਾ, ਕਿ ਹੇ ਸੁਲਤਾਨ ! ਛਮਾ ਕਰ, ਜੋ ਕੁਝ ਮੈਂ
ਕੀਤਾ, ਮਾੜਾ ਕੀਤਾ । ਮਹਮੂਦ ਨੂੰ ਸੁਲਤਾਨ ਦਾ ਸਬਦ
ਚੰਗਾ ਲੱਗਾ, ਅਤੇ ਸੁਲਤਾਨ ਮਹਮੂਦ ਹੁਕਮਨਾਮਿਆਂ ਪੁਰ
ਲਿਖੁਆਉਣ ਲੱਗਾ ।।
ਭਾਵੇਂ ਅਲਪਤਗੀਨ ਦੇ ਵੇਲੇ ਤੇ ਗਜਨੀ ਰਾਜਧਾਨੀ
ਦੀ ਥਾਂ ਰਹੀ, ਪਰ ਐੱਨੀ ਉੱਘੀ ਨਾ ਸੀ, ਮਹਮੂਦ ਦੀਆਂ
ਤਾਂ ਨਾਲ ਉਸ ਨੈ ਅਜੇਹਾ ਨਾਉਂ ਪਾਇਆ, ਕਿ ਮਹਮੂਦ
ਸੁਲਤਾਨ ਮਹਮੂਦ ਗਜਨਵੀ ਕਹਾਇਆ ! ਮਹਮੂਦ ਨੈ
ਦੁਸਤਾਨ ਦਾ ਪਾਠ ਜੋ ਪੇਉ ਕੋਲੋਂ ਪਛਿਆ ਸਾ, ਉਹ ਕਦੇ