ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/20

ਵਿਕੀਸਰੋਤ ਤੋਂ
(ਪੰਨਾ:Punjabi De Tejee Pothi.pdf/20 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਉਹ ਦੇਖਦੇ ਜਾਂਦੇ ਹਨ, ਅਤੇ ਪਿੱਛੇ ਦੌੜਦੇ ਹਨ, ਨੇੜੇ ਆ
ਜਾਂਦੇ ਹਨ, ਤਾਂ ਸਹਿਆ ਕੰਨੀ ਕਤਰਾ ਜਾਂਦਾ ਹੈ, ਕੁੱਤੇ ਛੇਤੀ
ਰੁਕ ਨਹੀਂ ਸਕਦੇ, ਅੱਗੇ ਨਿਕਲ ਜਾਂਦੇ ਹਨ, ਫੇਰ ਉਸ ਦੇ
ਨੇੜੇ ਪਹੁੰਚਦੇ ਹਨ, ਤਾਂ ਇਹੋ ਚਾਲ ਚਲਦਾ ਹੈ, ਇਸ ਲਈ
ਸਹੇ ਦੇ ਫੜਨ ਵਿੱਚ ਕੁੱਤਿਆਂ ਨੂੰ ਵਡਾ ਵਲ ਵਲਾਵਾਂ ਖਾਣਾ
ਪੈਂਦਾ ਹੈ। ਦੂਜੇ ਮੁਸਕ ਲੈਣਵਾਲੇ ਕੁੱਤੇ, ਇਨਾਂ ਦੇ ਡੀਲ ਛੋਟੇ
ਛੋਟੇ ਹੁੰਦੇ ਹਨ। ਸਹਿਆ ਇਨਾਂ ਕੋਲੋਂ ਬਹੁਤ ਅੱਗੇ ਨਿੱਕਲ
ਜਾਂਦਾ ਹੈ, ਏਹ ਮਗਰ ਮਗਰ ਮੁਸਕ ਲੈਂਦੇ ਲੈਂਦੇ ਦੌੜੇ ਜਾਂਦੇ
ਹਨ। ਸਹਿਆ ਚੰਗੀ ਤਰਾਂ ਜਾਣਦਾ ਹੈ, ਕਿ ਉਸ ਦੀ ਮੁਸਕ
ਰਲ ਜਾਏ ਤਾਂ ਫੇਰ ਇਨਾਂ ਦੇ ਹੱਥ ਨਾ ਆਇਗਾ, ਕਦੇ ਕੰਧ
ਪਰ ਚੜ ਜਾਂਦਾ ਹੈ, ਉੱਪਰ ਉੱਪਰ ਚਲਿਆ ਜਾਂਦਾ ਹੈ, ਦੂਜੀ
ਥਾਂ ਜਾ ਉੱਤਰਦਾ ਹੈ, ਕਦੇ ਜਿਸ ਰਾਹ ਜਾਂਦਾ ਹੈ, ਉਸੇ ਰਾਹ
ਪਰਤਕੇ ਹੋਰ ਵੱਲ ਨੂੰ ਨਿੱਕਲ ਜਾਂਦਾ ਹੈ, ਝਾੜੀਆਂ ਹੋਣ, ਤਾਂ
ਕ ਤੇ ਦੂਜੀ ਵਿੱਚ ਛਲਾਂਗਾਂ ਮਾਰਦਾ ਚਲਿਆ ਜਾਂਦਾ ਹੈ,
ਪਾਣੀ ਸਾਮਣੇ ਆ ਜਾਏ, ਤਾਂ ਛਾਲ ਮਾਰਦਾ ਹੈ, ਥੋੜਾ ਚਿਰ
ਕਰਕੇ ਕਿਸੇ ਹੋਰ ਪਾਸੇ ਜਾ ਨਿੱਕਲਦਾ ਹੈ, ਕਦੇ ਲੂੰਬੜੀ ਆ
ਕ ਦਿਆਂ ਹੋਇਆਂ ਵਿੱਚ ਵੀ ਜਾ ਲੁਕਦਾ ਹੈ ॥
ਸਹੇ ਦੇ ਵੈਰੀ ਢੇਰ ਹਨ, ਮਨੁੱਖ ਖਾਂਦੇ ਹਨ, ਬਹੁਤੇਰੇ ਪੰਖੇ