ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/65

ਵਿਕੀਸਰੋਤ ਤੋਂ
(ਪੰਨਾ:Punjabi De Tejee Pothi.pdf/65 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਹੋ, ਕਿ ਤੂੰਬੇ ਨਾਲ ਮਨੁੱਖ ਕੇਹਾ ਸੌਖਾ ਤਰ ਸਕਦਾ ਹੈ।
ਮੱਛੀ ਦਾ ਜੋ ਭੁਕਾਨਾ ਹੈ, ਉਸੇ ਨੂੰ ਉਸ ਦਾ ਤੂੰਬਾ ਸਮਝ ਲਾ
ਦੁੱਧ ਚੁੰਘਾਉਣਵਾਲਿਆਂ ਜਨੌਰਾਂ ਅਤੇ ਪੰਖੀਆਂ ਦੀ ਰੱਤ ਗਰ
ਹੁੰਦੀ ਹੈ, ਪਰ ਮੱਛੀ ਦੀ ਰੱਤ ਠੰਢੀ ਹੈ ॥
ਮੱਛੀਆਂ ਹਰ ਸਾਲ ਹਜਾਰਾਂ ਆਂਡੇ ਦਿੰਦੀਆਂ ਹਨ, ਉਨ੍ਹਾਂ
ਵਿੱਚੋਂ ਬਹੁਤ ਸਾਰੇ ਬੱਚੇ ਨਿੱਕਲਦੇ ਹਨ, ਵਿਚਾਰੇ ਵੱਡੇ ਨਹੀਂ
ਹੋਣੇ ਮਿਲਦੇ ਕਿ ਬਹੁਤੀਆਂ ਵੱਡੀਆਂ ਮੱਛੀਆਂ ਦਾ ਭੋਜ
ਬਣਦੇ ਹਨ, ਯਾ ਹੋਰ ਪ੍ਰਕਾਰ ਮਾਰੇ ਜਾਂਦੇ ਹਨ। ਕਈ ਅਜਿਹੀ-
ਆਂ ਮੱਛੀਆਂ ਹਨ, ਜੋ ਗਰਭ ਦੇ ਅੰਦਰ ਹੀ ਆਂਡਿਆਂ ਵਿੱਚੋਂ
ਨਿੱਕਲ ਆਉਂਦੀਆਂ ਹਨ, ਮਗਰੋਂ ਜੰਮਦੀਆਂ ਹਨ। ਸਮੁੰਦਰ
ਵਿਖੇ ਅਣਗਿਣਤ ਮੱਛੀਆਂ ਰੰਹਦੀਆਂ ਹਨ, ਕਈ ਬਹੁਤ
ਵੱਡੀਆਂ ਹੁੰਦੀਆਂ ਹਨ, ਕਈ ਬਹੁਤ ਛੋਟੀਆਂ, ਕਈਆਂ ਦਾ
ਰੂਪ ਵਡਾ ਅਚਰਜ ਸੁੰਦਰ ਹੁੰਦਾ ਹੈ, ਕਈ ਵਡੀਆਂ ਪੇਟੂ ਅਤੇ
ਲਾਲਚੀ ਹਨ। ਤਾਲ, ਛੰਭ, ਅਤੇ ਨਦੀ ਵਿਖੇ ਬੀ ਢੇਰ ਤਰ੍ਰਾਂ
ਦੀਆਂ ਮੱਛੀਆਂ ਹੁੰਦੀਆਂ ਹਨ। ਬਹੁਤ ਤਰਾਂ ਦੀਆਂ ਮਨੁੱਖਾਂ ਦੇ
ਖਾਣ ਦੇ ਜੋਗ ਹਨ, ਸਗੋਂ ਕਈਆਂ ਦੇਸਾਂ ਵਿਖੇ ਜੋ ਲੋਕ ਸਮੁੰ-
ਦਰ ਦੇ ਕੰਢੇ ਪੁਰ ਹਨ, ਮੱਛੀਆਂ ਪੁਰ ਉਨਾਂ ਦਾ ਬਾਹਲਾ ਗੁਜਾਰਾ
ਹੈ। ਜਿੱਥੇ ਸਮੁੰਦਰ ਵਿਖੇ ਮੱਛੀਆਂ ਦਾ ਸ਼ਿਕਾਰ ਹੈ, ਰੋਜ ਜਹਾਜ