ਪੰਨਾ:ਸਚਾ ਰਾਹ.pdf/6

ਵਿਕੀਸਰੋਤ ਤੋਂ
(ਪੰਨਾ:Sacha Rah.pdf/6 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਜੋ ਕੁਝ ਕਰਨਗੇ ਭਲਾਹੀ ਕਰਨ ਗੇ। ਭਾਵੇਂਸਾਨੂੰ ਸਮਝ ਨਹੀਂ ਹੈ,ਪਰ ਆਪ ਤਾਂ ਸਭ ਗਲ ਦੀ ਸੋਝੀ ਵਾਲੇ ਹਨ । ਸੋ ਜੋ ਕੁਝ ਉਨ੍ਹਾਂ ਬਖਸ਼ਿਆ ਅਸਾਂ ਕੀਤਾ, ਪਰ ਸਾਡੇ ਭਾਗ ।

ਗੁਰੂ ਸਾਹਿਬ-ਕੀ ਤੁਹਾਨੂੰ ਅਪਨੀ ਹਾਨੀ ਦੀ ਖਬਰ ਬੀ ਨਾ ਹੋਈ,ਅਪਨਾਘਾਟਾਅਪਨੇਔਗਣ ਬੀ ਨਾ ਦਿਸੇ?

ਸਿਖ-ਜੀ ਔਗੁਣ ਤਾਂ ਦਿਸ ਪਏ, ਦਿਸੇ ਹੀ ਤਾਂ ਹੁਣ ਬੇਨਤੀਆਂ ਕਰ ਰਹੇ ਹਾਂ ।

ਗੁਰੂ ਜੀ-ਫੇਰ ਇੰਨਾਂ ਲਾਭ ਬਾਣੀ ਨੇ ਥੋੜਾ ਪੁਚਾਇਆ ਕਿ ਤੁਹਾਨੂੰ ਅਪਨੇ ਘਾਟੇ ਦੀ ਖਬਰ ਪੈ ਗਈ । ਤੁਹਾਡੇ ਘਰ ਚੋਰਾਂ ਨੇਸੰਨ੍ਹ ਲਾਈ ਸੀ,ਤੁਸੀਂ ਸੁਤੇ ਪਏਸੀ,ਜੇ ਸੁਤੇ ਹੀ ਰਹਿੰਦੇ ਤਾਂ ਚੋਰ ਲੁਟ ਲੈ ਜਾਂਦੇ, ਅਰ ਤੁਹਾਨੂੰ ਪਤਾ ਬੀ ਨਾਂ ਲਗਦਾ ਕਿ ਕੀ ਵਰਤ ਗਿਆ । ਜਦ ਜਾਗਦੇ ਫੇਰ ਦੇਖਦੇ, ਹਥ ਮਲਦੇ, ਬੁਲ ਟੁਕਦੇ ਤੇ ਪਛਤਾਉਂਦੇ, ਪਰ ਫੇਰ-

'ਹੁਣ ਸੁਣਿਐਂਕਿਆਰੂਆਇਆ'ਵਾਲੀਗੱਲ ਹੁੰਦੀ । ਸੁਕਰ ਕਰੋ ਅਕਾਲ ਪੁਰਖਦਾ ਅਰ ਸਚੇ ਸਤਗੁਰਾਂ ਦਾ ਕਿ ਜਿਨ੍ਹਾਂ ਨੇ ਤੁਹਾਨੂੰ ਲੁਟੇ ਜਾਣ ਤੋਂ ਪਹਲੇ ਜਗਾ ਦਿਤਾ। ਤੁਹਾਡੀ ਠੀਕ ਦਸ਼ਾ