Page:Sohni Mahiwal - Qadir Yar.pdf/12

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

(੧੨)

ਹਾਲ ਵੰਞਾਯਾ ਮੈਂ । ਖ਼ਬਰ ਨਾ ਪਿੱਛੋਂ ਕਾਦਰਾ ਕੀ ਕੁਛ ਕਰਨਾ ਤੈਂ । ਮੈਂ ਬਲਖ ਬੁਖ਼ਾਰਾ ਛੱਡਕੇ ਆਾ ਗੁਜਰਾਤ ਮਲੀ ਸਾਰਾ ਮਾਲ ਉਜਾੜ ਕੇ ਕੀਤਾ ਛੇਕ ਤਲੀ ॥ ਤੇਰੇ ਪਿੱਛੇ ਹੂੰਜਿਆ ਕੂੜਾ ਗਲੀ ਗਲੀ ॥ ਪਰ ਪਾਸ ਖਲੋਤੀ ਕਾਦਰਾ ਸੋਹਣੀ ਸੁਣੇ ਖਲੀ ॥ ਸੋਹਣੀ ਮਾਰੀ ਸ਼ਰਮ ਦੀ ਮੂਲ ਨਾ ਕੀਤੀ ਗਲ ॥ ਨਾ ਉਸ ਚਸ਼ਮਾਂ ਪਰਤਕੇ ਡਿੱਠਾ ਉਸਦੀਵਲ ॥ ਪਰ ਵਿਚੋਂ ਆਹੀ ਓਸਦੀ ਬਾਤ ਨਾ ਗਈਆ ਚੱਲ ॥ ਤਿਸ ਦਿਨ ਉਸਦੀ ਕਾਦਰਾ ਖੁਹਲੀ ਇਸ਼ਕ ਅਕਲ ॥ ਬਾਗ ਮੁਰੱਤਬ ਇਸ਼ਕ ਦੇ ਬਧੇ ਆਨ ਵਿਕਾਰ ॥ ਦਿਲ ਵਿੱਚ ਮੇਹੀਂਵਾਲ ਦੇ ਲੱਗਾ ਆਨ ਫ਼ਿਗਾਰ । ਦਿਨ ਦਿਨ ਹੋਰ ਮੁਹੱਬਤਾਂ ਕਰਨ ਲਗੇ ਇਤਫ਼ਾਕ । ਜਾਨ ਦੇਹਾਂ ਵਿੱਚ ਕਾਦਰਾ ਇਸ਼ਕ ਬਣਾਯਾ ਸਾਕ ॥ ਨਾ ਕੋਈ ਵਾਹਦ ਵਾਫ਼ਰੀ ਬਹੁਤੀ ਗੱਲ ਕਰੇ ॥ ਪਾਕ ਮੁਹੱਬਤ ਦੁਹਾਂ ਦੀ ਦਿਲ ਵਿੱਚ ਖ਼ੂਬ ਰਹੇ ॥ ਇਕ ਜ਼ਾਲਮ ਖ਼ੌਫ਼ ਜਹਾਨ ਦਾ ਜ਼ਾਹਰ ਬਾਤਨ ਕਹੇ ॥ ਪਰ ਖ਼ਲਕਤ ਡਾਢੀ ਕਾਦਰਾ ਕਿੱਥੋਂ ਛਪੀ ਰਹੇ ॥ ਖ਼ੂਬੀ ਏਹੋ ਇਸ਼ਕ ਦੀ ਪਹਿਲਾਂ ਦਿੰਦਾ ਆਇ ॥ ਸੀਖ਼ਾਂ ਚਾੜ੍ਹ ਕਬਾਬਦੇ ਕਰੇ ਕਬਾਬ ਬਨਾਇ । ਪਿੱਛੋਂ ਫੇਰ ਜਹਾਨ ਤੇ ਦੇਂਦਾ ਗੱਲ ਹਿਲਾਇ । ਪਰ ਆਲਮ ਬਾਕੀ ਕਾਦਰਾ ਛੱਡੇ ਛੱਜ ਕਲਾਇ ॥ ਸੋਹਨੀ ਤੇ ਮੇਹੀਂਵਾਲ ਨੂੰ ਲੱਗਾ ਦਿਨ ਚੜ੍ਹਨ ॥ ਇਸ਼ਕ ਸ਼ਗੂਫ਼ੇ ਕਾਦਰਾ ਤੋੜੇ ਲੱਖ ਕਰਨ ॥ ਆਨ ਪਲੀਤਾ ਮੱਚਿਆ ਚੋਰੀ ਮੇਹੀਂ ਫਿਰਨ ॥ ਪਰ ਇਸ਼ਕ ਅਜੇਹੋਂ ਕਾਦਰਾ ਅੰਗ ਪਤਾਨ ਡਰੱਨ ॥ ਸੋਹਨੀ ਮੇਹੀਂਵਾਲ ਨੂੰ ਖ਼ਬਰ ਨਾ ਕਾਈ