Page:Sohni Mahiwal - Qadir Yar.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੧੬)

ਕਾਦਰਾ ਕਰਸੀ ਮਾਰ ਖ਼ਰਾਬ ॥ ਤੂੰ ਨਾ ਕਰ ਸੱਜਨ ਕਾਹਲੀਆਂ ਨਾ ਬਾਝ ਲਗਾਮੋਂ ਵੱਗ ॥ ਦਾਰੂ ਵਾਲੀ ਕੋਠੜੀ ਕ੍ਯੋਂ ਲੈ ਵੜਨਾਏਂ ਅੱਗ॥ ਦੁਸ਼ਮਨ ਤੇਰੀ ਜਾਨਦਾ ਬੈਠਾ ਸਾਰਾ ਜੱਗ ਚਲ ਬੈਠ ਨਦੀ ਤੇ ਕਾਦਰਾ ਆਖੇ ਸਾਡੇ ਲੱਗ ॥ ਤੂੰ ਕਰ ਫ਼ਰਿਆਦ ਖ਼ੁਦਾਇ ਥੀਂ ਮੇਰੇ ਵਸ ਨਾ ਕੁਝ ॥ ਮੇਰਾ ਆਪ ਕਲੇਜਾ ਭੁਜ ਗਿਆ ਬਾਲਣ ਹੋਈ ਬੁੱਝ ॥ ਦਰਦ ਤੇਰੇ ਨੂੰ ਰੋਂਦਿਆਂ ਅੱਖੀਂ ਗਈਆਂ ਸੁੱਜ ॥ ਪਰ ਤੈਨੂੰ ਖ਼ਬਰ ਕੀ ਕਮਲਿਆ ਜੋ ਦਮ ਗੁਜ਼ਰੇ ਮੁੱਝ ॥ ਜੋ ਕੁਝ ਸੋਹਣੀ ਆਖਿ ਆ ਲਇਆ ਸਿਰੇ ਤੇ ਮੰਨ ॥ ਉਠ ਗਿਆ ਵੱਲ ਝਨਾਉਂਦੀ ਕਮਰ ਸਬਰ ਦੀ ਬੰਨ੍ਹ ॥ ਪੱਤਨ ਘਾਟ ਮਲਾਂਹਦੀ ਜਿੱਥੇ ਆਹੀ ਛੰਨ ॥ ਜਾ ਉਥਾਹੀਂ ਕਾਦਰਾ ਲੱਗਾ ਮੁਗ਼ਲ ਵਸੰਨ ॥ ਹੁਣ ਦੇਖੋ ਇਸ਼ਕ ਮਜਾਜ਼ ਦਾ ਲੱਗਾ ਹੋਣ ਬਿਪਾਰ ॥ ਸੋਹਣੀ ਹੱਥੀਂ ਤੋਰਿਆ ਆਪ ਨਦੀ ਵਲ ਯਾਰ ॥ ਖਾਣਾ ਪੀਣਾ ਭੁਲ ਗਿਆ ਲੱਗੀ ਸਾਂਗ ਦੁਸਾਰ ॥ ਭੋਰਾ ਝੋਰਾ ਕਾਦਰਾ ਮੁਢੋਂ ਲੱਗਾ ਖ਼ਾਰ ॥ ਹੁਣ ਸੋਹਣੀ ਬਾਝੋਂ ਪਿਆਰਿਆਂ ਹੋਈ ਜਾਨ ਤਰੁੱਟ ॥ ਨਿਤ ਨ੍ਹਾਵਣ ਨਾਲ ਸਹੇਲੀਆਂ ਪਤਣ ਜਾਂਦੀ ਉਠ॥ ਓਹ ਦਰੀਯਾ ਝਨਾਂਦੇ ਬੈਠ ਜਿਸ ਮਕਾਨ ॥ ਨੌਕਰ ਦੇਖ ਮਲਾਹ ਭੀ ਵਾਕਫ਼ ਹੋਏ ਆਨ ॥ ਰਾਤੀ ਉਸਨੂੰ ਬੇੜੀਆਂ ਸਊਂਪ ਸਭੇ ਟੁਰਜਾਨ ॥ ਰੋਟੀ ਘੱਲਨ ਕਾਦਰਾ ਜੋ ਕੁਝ ਘਰੀਂ ਪਕਾਨ ॥ ਪਰ ਲੋਕ ਸ਼ਿਕਾਰੀ ਸ਼ਹਿਰ ਦੇ ਦੂਜੀ ਜ਼ਾਤ ਮਲਾਹ ॥ ਮੱਛੀ ਫੜ ਦਰਯਾਇ ਥੀਂ ਕੱਢਨ ਲੋਕ ਮੁਬਾਹ ॥ ਇਕ ਹਿੱਸਾ ਵੰਡ ਫ਼ਕੀਰ ਨੂੰ ਦਿੰਦੇ ਨਾਮ ਅਲਾਹ ॥