ਪੰਨਾ:Sohni Mahiwal - Qadir Yar.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੧੮)

ਕਾਦਰ

ਪਰ ਪੱਟੋ ਬੇਰਾ ਕਾਦਰਾ ਚੀਰੇ ਖੱਲ ਉਤਾਰ॥ ਬੇਰੇ ਲਾਹੇ ਆਪਣੇ ਮੇਹੀਂਵਾਲ ਫ਼ਕੀਰ॥ ਸੀਖਾਂ ਦੇ ਮੂੰਹ ਚਾੜ੍ਹਕੇ ਦਿੰਦਾ ਗੋਸ਼ਤ ਚੀਰ॥ ਸੋਹਣੀ ਪਿਛੇ ਕਟਿਆ ਜ਼ਾਲਮ ਇਸ਼ਕ ਸਰੀਰ॥ ਹੁਣ ਲੈ ਨਜ਼ਰਾਂ ਕਾਦਰਾ ਟੁਰਿਆ ਹਥ ਬਗੀਰ॥ ਪਰ ਜੇ ਕੋਈ ਇਸ ਇਸ਼ਕ ਥੀਂ ਰੱਖੇ ਬਹੁਤ ਅਜ਼ਾਬ॥ ਮੇਹੀਂਵਾਲ ਫ਼ਕੀਰ ਨੇ ਕੀਤਾ ਬਦਨ ਕਬਾਬ॥ ਜਾਂ ਓੁਸ ਡਿਠੇ ਕਾਦਰਾ ਸੁਟੇ ਥੁਕ ਖਰਾਬ॥ ਮੋੜ ਫੜਾਯਾ ਓੁਸਨੂ ਮੁਖਥੀਂ ਕਹਿਆ ਹੈ। ਕੀ ਕੁਝ ਆਫ਼ਤ ਭੁੰਨਕੇ ਅੱਜ ਤੂੰ ਆਂਦੀ ਹੈ॥ ਜਾਂ ਮੈ ਮੂੰਹ ਵਿਚ ਘਤਿਆ ਅਗੋਂ ਆਈ ਕੈ॥ ਇਹ ਨਹੀਂ ਮਛੀ ਕਾਦਰਾ ਖ਼ਬਰ ਨਹੀ ਕੀ ਹੈ॥ ਅੱਗੋਂ ਮੇਹੀਂਵਾਲ ਨੇ ਸੁਖਨ ਕੀਤਾ ਇਕ ਰਾਸ॥ ਅੱਜ ਘਟ ਮਸਾਲਾ ਕਾਦਰਾ ਹੋਰ ਨਹੀ ਵਿਸ੍ਵਾਸ॥ ਸੋਹਣੀ ਨਾਲ ਮਜ਼ਾਖਦੇ ਅਗੋ ਕਹਿੰਦੀ ਹੱਸ॥ ਨਾ ਕਰਕਸਮਾਂ ਕੂੜੀਆਂ ਸੱਚ ਅਸਾਂਨੂੰ ਦੱਸ। ਨਾ ਖਰਗੋਸ਼ ਨਾ ਬੱਕਰਾ ਮਛੀ ਨਾਹਿ ਦਸ॥ ਨਾ ਕਰੀਂ ਮਜ਼ਾਖਾਂ ਆਨਕੇ ਅਸੀ ਕਬਾਬੋਂ ਬਸ॥ ਤਾਂ ਫਿਰ ਮੇਹੀਂਵਾਲ ਨੂੰ ਚਾਬਕ ਲੱਗਾ ਬੋਲ॥ ਰੱਖੀ ਦਿਲ ਵਿਚ ਕਾਦਰਾ ਕਿਸਨੂੰ ਦਸਾਂ ਫੋਲ। ਲਾਹ ਚਲਾਈ ਸਬਰ ਦੀ ਰੁਨਾ ਸੋਹਣੀ ਕੋਲ। ਮੈਂ ਜ਼ਖ਼ਮੀ ਕੀਤਾ ਆਪਨੂੰ ਮਰਨੋ ਡਰਿਆ ਨਾ॥ ਅਜੇ ਸੁਆਦ ਨਾ ਤੁਧ ਜੇ ਮਾਰ ਅਸਾਂਨੂੰ ਥਾਂ॥ ਸਚ ਸਿਆਨੇ ਆਖਦੇ ਜ਼ਾਲਮ ਜ਼ਾਤ ਜ਼ਨਾਂ॥ ਪਰ ਓੜਕ ਵੇਖਨ ਕਾਦਰਾ ਸਿਦਕ ਲ੍ਯਾਵਨ ਤਾਂ॥ ਤਾਂ ਫਿਰ ਸੋਹਣੀ ਸਮਝਿਆ ਸਾਬਤ ਨਾਲ ਈਮਾਨ॥ ਦੇਖ ਜ਼ਖ਼ਮ ਪਟ ਬੰਨ੍ਹਦੀ ਆਜਿਜ਼ ਹੋਈਆਨ