Page:Sohni Mahiwal - Qadir Yar.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੧੯)

ਮੈਂ ਗੁਲਾਮ ਕਦੀਮ ਦੀ ਏਥੇ ਓਥੇ ਜਾਨ ॥ ਤੇਥੋਂ ਪੂਰੀ ਹੋਗਈ ਜਾਹ ਤੂੰ ਬੈਠ ਮਕਾਨ ॥ ਮੈਂ ਹੁਣ ਓਥੇ ਆਵਸਾਂ ਜਾਣੀ ਇਸ਼ਕ ਤਦਾਂ ॥ ਜੇ ਮੈਂ ਮਰਨੋਂ ਡਰ ਗਈ ਤਾਂ ਕਮਜ਼ਾਤ ਅਖਾਂ ॥ ਨਾਂ ਹੁਣ ਆਵੀਂ ਚੱਲਕੇ ਮੇਰੇ ਪਾਸ ਕਦਾਂ ॥ ਇਸ਼ਕ ਤੇਰੇ ਥੀਂ ਕਾਦਰਾ ਚੀਰਾਂ ਨਦੀ ਝਨਾਂ ॥ ਤਿਸ ਦਿਨ ਥੀ ਓਹ ਪਰਤਕੇ ਓਸ ਮਕਾਨ ਗਿਆ ॥ ਫੇਰ ਤਰੀਕਾ ਓਸਦਾ ਸੋਹਣੀ ਪਕੜ ਲਿਆ ॥ ਹਰ ਰੋਜ਼ ਹਮੇਸ਼ਾ ਰਾਤ ਨੂੰ ਜਾਨਾ ਸ਼ੁਰੂ ਕੀਆ ॥ ਪਰ ਬਲਦੀ ਉਤੇ ਕਾਦਰਾ ਅਰਸੋਂ ਤੇਲ ਪਿਆ ॥ ਬਲੀ ਮਤਾਬੀ ਇਸ਼ਕਦੀ ਰਾਤ ਅੰਦਰ ਅੰਧੇਰ ॥ ਮਰਗ ਉਤ ਪਰਵਾਨਿਆ ਆਵਨ ਬਹੁਤ ਚੁਫ਼ੇਰ ॥ ਖੂਬੀ ਏਹੋ ਇਸ਼ਕ ਦੀ ਦਲੇਰ ॥ ਸੋਹਣੀ ਉਪਰ ਇਸ਼ਕ ਦੀ ਉਠੀ ਤੇਜ਼ ਫ਼ਨਾਹ ॥ ਆਹੀਂਥੀ ਥਲ ਚੀਰਦੀ ਸ਼ੇਰਬੁਕਨ ਵਿਚ ਰਾਹ ॥ ਤਰ ਦਰਯਾਉ ਝਨਾਉਂ ਥੀ ਜਾਂਦੀ ਪਾਰ ਤਦਾਂ॥ ਘੜੇਦੇ ਉਤੇ ਕਾਦਰਾ ਲਘੇ ਇਸ਼ਕ ਫਨਾ ॥ ਖਾਤਰ ਮੇਹੀਵਾਲ ਦੀ ਏਵਾ ਰੋਜ਼ ਕਰੇ ॥ ਸਿਦਕੋ ਬੇੜਾ ਘੜੇਦਾ ਪਾਰ ਓਤਾਰਕਰੇ ॥ ਫਿਰ ਵਿਚ ਰਖਕੇ ਬੂਟਿਆ ਜਾ ਘਰ ਬਾਰ ਵੜੇ ॥ ਪਹਿਰੇ ਪੁਠੇ ਕਾਦਰਾ ਜ਼ਾਲਮ ਇਸ਼ਕ ਤਰੇ ॥ ਸੋਹਣੀ ਦੀ ਨਿਣਾਨ ਨੇ ਸੋਹਣੀ ਦਾ ਹਾਲ ਮਲੂਮ ਕਰਕੇ ਪੱਕਾ ਘੜਾ ਬਦਲ ਕੇ ਕਚਾ ਰਖ ਦੇਨਾ ਇਕ ਦਿਨ ਰਾਤ ਨਿਣਾਨ ਨੂੰ ਹੋਈ ਆਇ ਖਬਰ ॥ ਸੋਹਨੀ ਜ਼ੇਵਰ ਪੈਹਨਦੀ ਉਸਦੀ ਪਈ ਨਜ਼ਰ ॥ ਚੱਲੀ ਹਰਸੰਗਾਰ ਕਰ ਬਾਹਰੋਂ ਸ਼ੈਹਰ ਸਫ਼ਰ ॥ ਓੜਕ ਦੇਖਨ ਕਾਦਰਾ ਓਹ ਭੀ