Page:Sohni Mahiwal - Qadir Yar.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

(੨੪)

ਕੀ ॥ ਨੈਂ ਵਿਚ ਗੋਤੇ ਖਾਂਵਦੀ ਇਸ਼ਕ਼ ਪਿਆਲੇ ਪੀ ॥ ਆਦਮ ਜ਼ਾਤ ਪੰਖੇਰੂਆਂ ਮਜ਼ਬੋਂ ਸੋਹਣੀ ਸੀ ॥ ਉਸਨੂੰ ਨੈਂ ਵਿਚ ਕਾਦਰਾ ਧੁਰਦੀ ਇਸ਼ਕ ਟਿਕੀ ॥ ਜਿਯੋਂ ਜਿਯੋਂ ਗੋਤੇ ਖਾਂਵਦੀ ਸੋਹਣੀ ਵਿਚ ਨਜ਼ੂਲ ॥ ਬਾਦਦੁਆਈਂ ਮੂੰਹ ਥੀਂ ਦੇਂਦੀ ਹੋ ਮਸ਼ਗੂਲ॥ ਘੜਾ ਉਠਾਂਵਨ ਵਾਲੀਏ ਭਲਾ ਨਾ ਹੋਈ ਮੂਲ ॥ ਅਜ ਵਿਚ ਯਾਰੀ ਕਾਦਰਾ ਪਾਯਾ ਤੈੈਂ ਫਤੂਲ ॥ ਮਥੇ ਉਤੇ ਮਾਰਿਆ ਸੋਹਣੀ ਹਥ ਉਠਾ ॥ ਨਾ ਕੁਝ ਵਸ ਨਿਣਾਨ ਦੇ ਕੀਤਾ ਇਸ਼ਕ਼ ਕੜਾ ॥ ਮੈਂ ਕੱਚੀ ਕੱਚ ਵਿਹਾਜਿਆ ਖਾਧਾ ਆਪ ਖਤਾ ॥ ਲਿਖੇ ਉਤੇ ਕਾਦਰਾਂ ਨਾ ਕਦੇ ਦਾਨਸ਼ਜ॥ ਲਹਿਰਾ ਵਾਂਗ ਵਰੋਲਿਆ ਠਾਠਾਂ ਮਾਰ ਚੜ੍ਹ॥ ਨੈਂ ਵਿਚ ਸੋਹਣੀ ਕਾਦਰਾ ਜਾਨੀ ਯਾਦ ਕਰੇ ॥ ਪਰ ਪਾਣੀ ਅਗੇ ਕਿਸੇਦਾ ਪੇਸ਼ ਨ ਜਾਂਦਾ ਜ਼ੋਰ ॥ ਦੂਜਾ ਜ਼ੋਰ ਝਨਾਉਂਦਾ ਦੇਂਦਾ ਜ਼ੋਰ ਤਰੋੜ ॥ ਸ਼ੇਰਨਾ ਸਿਧਾ ਲੰਘਦਾ ਸੀਨੇ ਲਾਇਕੇ ਜ਼ੋਰ ॥ ਜ਼ੋਰ ਤਰੀਕਾ ਇਸ਼ਕ ਦਾ ਕੋਈ ਨ ਸਕਦਾ ਤੋੜ ॥ ਜ਼ਾਲਮ ਸ਼ੌਂਹ ਝਨਾਂ ਦਾ ਜਿਸਦਾ ਨੀਰ ਵਹ॥ ਲੂੰ ਲੂੰ ਕੰਬੇ ਸੁਣਦਿਆ ਲਰਜ਼ਨ ਜਾਨ ਲਗੇ ॥ ਓਹ ਪਿਆ ਸੋਹਣੀਨੂੰਝਾਕਣਾਂਵਾਂਗੂੰ ਲੈਹਰ ਵਗ॥ ਪਰਖਾਕੀ ਜੁਸਾ ਕਾਦਰਾ ਕੀਕਰ ਵਿਚ ॥ ਤਬਲਗ ਤਰਲੇ ਯਾਰਦੇ ਕਰਦੀ ਪਈ ਰਹੀ ॥ ਫੁਲੀਆਂ ਬਾਹਾਂ ਉਸਦੀਆਂ ਤਾਕਤ ਮਨੋਂ ॥ ਹੋਸ਼ ਵਜੂਦੋਂ ਉਠਗਈ ਹੈਰਤ ਵਿਚ ਪਈ॥ ਕਿਸਨੂੰ ਸਦੇ ਕਾਦਰਾ ਅਪਨਾ ਨਹੀਂ ॥ ਮਛ ਜਲਹੋੜੇ ਬੁੱਲਣਾ ਕਛੂਏ ਬੇ ਸ਼ੁਮਾਰ ॥ ਤੰਦੂਏ ਕਰਨੇ ਨਾਸ਼ਤਾ ਪਹੁੰਚੇ ਲਖ ਹਜ਼ਾਰ ॥ ਸੋਹਣੀ ਦਾ ਤਨ ਖਾਣ ਨੂੰ ਹੋਏ ਸਬ ਤਿਆਰ ॥ ਅੱਗੋਂ