Page:Sohni Mahiwal - Qadir Yar.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

(੨੫)

ਸੋਹਣੀ ਕਾਦਰਾ ਰੋਕੇ ਕਰੇ ਪੁਕਾਰ । ਮੱਛ ਕੱਛ ਜਲਬੁੱਲਣਾ ਕਰੋਂ ਸਵਾਲ ਤੁਝੇ ॥ ਪਰ ਯਾਰ ਮਿਲਨ ਦੀ ਕਾਦਰਾ ਦਿਲ ਵਿਚ ਤਾਂਘ ਅਜੇ ॥ ਤਰਲੇ ਕਰਦੀ ਮਰ ਗਈ ਖਾਧੀ ਫੇਰ ਪਰੀਤ ॥ ਮਥੇ ਜ਼ਰਦੀ ਹੋਇ ਗਈ ਗੱਲ ਗਈ ਪਰ ਬੀਤ ॥ ਟੁੱਟੀ ਡੋਰ ਪਤੰਗ ਦੀ ਗੱਲ ਗਈ ਸਭ ਬੀਤ ॥ ਪਰ ਜਾਂਦੀ ਵੇਰੀ ਕਾਦਰਾ ਸੋਹਣੀ ਗਾਵੇ ਗੀਤ ॥ ਕੀਤਾ ਸੀ ਸੋ ਪਾਇਆ ਹੋਇ ਗਿਆ ਦਿਲ ਸੋਗ ॥ ਹੁਣ ਲੈ ਤੂੰ ਯਾਰ ਪਿਆਰਿਆ ਆਖ਼ਰ ਮਿਲਨਾ ਹੋਗ ॥ ਲਿਖੀ ਲੋਹਿ ਕਲਮ ਦੀ ਲਈ ਨਿਮਾਣੀ ਭੋਗ ॥ ਦੁਨੀਆਂ ਉਤੇ ਕਾਦਰਾ ਹੁੰਦਾ ਨਹੀਂ ਸੰਜੋਗਾ॥ ਆਹੀਂ ਦੇ ਸੱਦ ਕੂਕਦੀ ਬਦਿਲ ਹੋਈ ਆਨ ॥ ਮੂੰਹ ਵਿਚ ਪਾਣੀ ਪੈਗਿਆ ਫਾਨੀ ਹੋਈ ਜਾਨ ॥ ਛੱਡ ਜਨਾਵਰ ਪਿੰਜਰਾ ਉਡ ਗਿਆ ਅਸਮਾਨ ॥ ਪਰ ਇਸ਼ਕ ਵਲੋਂ ਰਬ ਕਾਦਰਾ ਸ਼ਰਮ ਰਖੇ ਰਹਿਮਾਨ ॥ ਇਸ਼ਕ ਸਜਾਈ ਦਿਤੀਆਂ ਕੀਤੀ ਜਾਨ ਜੁਦਾ ॥ ਏਹ ਖਿਲਵਾੜੀ ਮੌਤ ਦਾ ਖੜਿਆ ਮੌਤ ਉਠਾ ॥ ਲੋਥ ਸੋਹਣੀ ਦੀ ਰੁੜ੍ਹ ਗਈ ਮਗ਼ਰਬ ਸੰਦੀ ਦਾਇ ॥ ਪਰ ਡਾਢੀ ਜਾਣੋ ਕਾਦਰਾ ਜੋ ਦਿਲ ਖ਼ਾਹਸ਼ ਖ਼ੁਦਾਈ ॥ ਤਾਂ ਫਿਰ ਓਸ ਤਬੂਤ ਦੀ ਅਵਾਜ਼ ਤਦਾਂ ॥ ਮੱਛ ਕੱਛ ਜਲਬੁੱਲਣਾਂ ਮੇਰਾ ਲਇਯੋ ਸਨਾਂਹ ॥ ਮੇਹੀਂ ਵਾਲ ਫ਼ਕੀਰ ਨੂੰ ਜਾਕਰ ਕਹੋ ਸੁਨਾਇ ॥ ਹੁਣ ਸੋਹਣੀ ਨੈ ਵਿਚ ਕਾਦਰਾ ਡੁੱਬ ਹੋਈ ਫ਼ਨਾਹਿ ॥ ਪਿੱਛੋ ਯਾਰ ਪਿਆਰਿਆ ਮਤ ਅਫ਼ਸੋਸ ਕਰੀਂ ॥ ਮਤ ਵਿਚ ਘਰ ਦੇ ਕਾਦਰਾ ਸੋਹਣੀ ਸੋਇ ਰਹੀ ॥ ਆਹੀਂ ਦੇ ਸਦ ਕੂਕਦੀ ਰੋੜ੍ਹ ਖੜੀ ਹੈ ਨੈ ॥ ਰਿਜਕ ਮੁਹਾਰਾਂ ਚੁੱਕੀਆਂ ਵੱਸ