Page:Sohni Mahiwal - Qadir Yar.pdf/26

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

(੨੬)

ਨਹੀਂ ਕੁਛ ਤੈ ।। ਤਾਂ ਫਿਰ ਮੇਹੀਂ ਵਾਲ ਦੇ ਕੰਨ ਬਲੇਲ ਪਈ ।। ਗ਼ੈਬੋਂ ਕੂਕ ਮਾਸ਼ੂਕ ਦੀ ਆਸ਼ਕ ਸਮਝ ਲਈ ।। ਸੋਹਣੀ ਵਿਚ ਝਨਾਊਂ ਦੇ ਰਾਤੀ ਡੁੱਬ ਮੋਈ ।। ਪਰ ਮੇਹੀਂਵਾਲ ਨੇ ਕਾਦਰਾ ਸੁਣਿਆਂ ਸੱਦ ਸਹੀ ।। ਮਾਤਮ ਸੁਣਕੇ ਯਾਰਦਾ ਰੋਯਾ ਸੀ ਕੁਰਲਾਇ ।। ਫੂਕ ਮੁਵਾਤਾ ਛੰਨ ਨੂੰ ਦਿਤਾ ਹੱਥੀਂ ਦਿੱਤਾ ਲਾਇ ।। ਤੀਰਤੁਫ਼ਾਨੀ ਇਸ਼ਕ਼ ਦੇ ਮਾਰੇ ਹਿਜਰ ਚਲਾਇ।। ਪਰਓੜਕ ਖ਼ੂਬੀ ਕਾਦਰਾ ਦਿੱਤੀ ਇਸ਼ਕ ਦਿਖਾਇ ।। ਆਂਹੀਂ ਦਰਦ ਪੁਕਾਰਇਆ ਮੇਹੀਂਵਾਲ ਖਲੋਇ ।। ਵਿੱਚ ਜਨਾਬ ਖ਼ੁਦਾਇ ਦੇ ਆਹੀਂ ਮਾਰੇ ਰੋਇ।। ਨਿਜ ਮੈਂ ਹੋਵਾਂ ਮਾਪਿਆਂ ਸੁਖ ਨਹੀਂ ਪਾਯਾ ਕੋਇ ।। ਪਰ ਏਹ ਜਹਾਨੋਂ ਕਾਦਰਾ ਖ਼ਾਲੀ ਮਰਕੇ ਹੋਇ ।। ਪਰ ਏਹ ਜਹਾਨੋਂ ਕਾਦਰਾ ਖ਼ਾਲੀ ਮਰਕੇ ਹੋਇ ।। ਹੁਣ ਪਿਛੇ ਯਾਰ ਪਿਆਰਿਆ ਜੀਵਨ ਹੈ ਅਫ਼ਸ਼ਾਂ ।। ਨੈ ਵਿਚ ਮਾਰ ਛਲਾਂਗ ਬੀ ਮਰਕੇ ਹੀ ਮਿਲਸਾਂ ।। ਜਾਇ ਮਿਲੇ ਬੁਤ ਬੁਤ ਨੂੰ ਘੱਤ ਜੱਫੀ ਗਲ ਬਾਂਹ ।। ਫਿਰ ਮਰਕੇ ਮਗਰੋਂ ਲੈਹਗਏ ਕੀਤੇ ਇਸ਼ਕ ਫਨਾਹ ।। ਰੂੜ੍ਹਕੇ ਬੰਨੇ ਜਾ ਲਗੇ ਤਖ਼ਤ ਹਜ਼ਾਰੇ ਜਾਇ।। ਏਹ ਜੋੜੀ ਇਸ਼ਕ ਦੀ ਕਾਦਰਾ ਬਖ਼ਸ਼ੀਸਿਫ਼ਤ ਖ਼ੁਦਾਇ ।। ਖਿਜ਼ਰ ਜਨਾਜ਼ਾ ਆਨਕੇ ਪੜ੍ਹਿਆ ਆਪ ਖਲੋ ।। ਰੂਹ ਦੁਹਾਂ ਦੇ ਅਰਸ਼ ਨੂੰ ਗਏ ਪਰਿੰਦੇ ਹੋ ।। ਬੇਹਤਰ ਦੁਹਾਂਦੀ ਦੋਸਤੀ ਐਸਾ ਕੋਈ ਹੋ ।। ਪਾਕ ਯਰਾਨਾ ਕਾਦਰਾ ਸੋਹਣੀ ਕੀਤਾ ਸੋ ।। ਮਾਰੇ ਇਸ਼ਕ ਬਦੀਦ ਨੇ ਘੱਤੇ ਨਦੀ ਵਿਚ ਵਹਿਣ ।। ਪਰ ਲੋਕ ਮੁਲਾਮਤ ਕਾਦਰਾ ਘਰ ਘੁਮਿਆਰਾਂ ਦੇਨ ।। ਆਹੇ ਛਿਕ ਚਕੋਰ ਨੇ ਵਾਕਿਫ਼ ਦਰਪੈ ਹੈਨ ।। ਦਰਜਾ ਅਵੱਲ