ਪੰਨਾ:Sohni Mahiwal - Qadir Yar.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੴ ਸਤਿਗੁਰਪ੍ਰਸਾਦ॥

ਅਵਲ ਆਖ਼ਰ ਰੱਬ ਨੂੰ ਲਾਇਕ ਸਿਫ਼ਤ ਕਰੀਮ॥ ਨੂਰੋਂਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ॥ ਸਰਵਰ ਕੀਤਾ ਇਸ਼ਕ ਤੋਂ ਹੱਦ ਪਈ ਵਿਚ ਮੀਮ॥ ਕੁਲ ਖਜ਼ਾਨੇ ਓਸਨੂੰ ਬਕਸ਼ੇ ਰੱਬ ਰਹੀਮ॥ ਇਸ਼ਕ ਅਜਿਹਾ ਪਾਲ ਨਾ ਲਾਇਕ ਉਸਨੂੰ ਜੋ॥ ਰੱਬ ਚਲਾਈ ਹੱਕਦੀ ਇਸ਼ਕ ਕਹਾਣੀ ਸੋ॥ ਲੱਜ਼ਤ ਏਹੋ ਇਸ਼ਕਦੀ ਜਾਣੇ ਨਾਲ ਦਿਲੇ॥ ਇਸ਼ਕ ਬੈਹ੍ਰ ਦੋ ਰਾਹ ਥੀਂ ਝਬਦੇ ਰੱਬ ਮਿਲੇ॥ ਜਿਸਨੂੰ ਲਾਗ ਨ ਇਸ਼ਕ ਦੀ ਸੋ ਖ਼ਰ ਭਾਰ ਭਲੇ॥ ਪਰ ਸਾਹਿਬ ਮਿਲਦਾ ਕਾਦਰਾ ਅੰਦਰ ਇਸ਼ਕ ਦਿਲੇ॥ ਜਿਸ ਦਿਨ ਯੂਸਫ਼ ਜੰਮਿਆ ਹੋਯਾ ਇਸ਼ਕ ਤਦੋਂ॥ ਪਰ ਜ਼ਾਹਿਰ ਵਿੱਚ ਜਹਾਨ ਦੇ ਹੋਯਾ ਇਸ਼ਕ ਤਦੋਂ॥ ਫੇਰ ਜਹਾਨੋਂ ਟੁਰਗਿਆ ਮਿਰਜ਼ਾ ਹੋਯਾ ਜਦੋਂ॥ ਉਸਨੂੰ ਪੁੱਛੋ ਕਾਦਰਾ ਹੋਯਾ ਫੇਰ ਕਦੋਂ ਨੇਕ ਜ਼ਮਾਨੇ ਸੱਚਦੇ ਅੱਗੇ ਹੋਈ ਗੱਲ॥ ਇਸ਼ਕ ਕਮਾਯਾ ਆਸ਼ਕਾਂ ਪਈ ਜਹਾਨੀਂ ਹੱਲ॥ ਲਾਖਾਂ ਮਾਲ ਜਹਾਨ ਥੀਂ ਕੀ ਤਿਨਾਂ ਦਾ ਮੁੱਲ॥ ਜਦ ਹੁੰਦੇ ਆਸ਼ਕ ਕਾਦਰਾ ਮਤਲਬ ਜਾਂਦੇ ਖੁੱਲ॥ ਪਰ ਇਸ਼ਕ ਪਿਯਾਲਾ ਜੈਹਿਰ ਦਾ ਪੀਵਣ ਮੁਸ਼ਕਿਲ ਹੈ॥ ਜਿਸ ਕਿਸ ਪੀਤਾ ਪਹੁੰਚਕੇ ਵਿਚੇ ਹਾਲ ਗਹੇ॥ ਇਸ਼ਕ ਹਯਾਤੀ ਦੁਸ਼ਮਨੀ ਓੜਕ ਇੱਕ ਰਹੇ॥ ਜਾਨ ਉੱਤੋਂ ਹੱਥ