Page:Sohni Mahiwal - Qadir Yar.pdf/4

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੪ )

ਆਂਵਦਾ ਜੇ ਕੋਈ ਮੁੱਲ ਲਏ ॥ ਗਾਹਕ ਚੰਗੇ ਇਸ਼ਕ ਦੇ ਹੋਏ ਲੱਖ ਕ੍ਰੋੜ ॥ ਸ਼ਾਇਰ ਦਾਨਸ਼ਵੰਦ ਭੀ ਹੁੰਦੇ ਹੋਏ ਤੋੜ ॥ ਅੰਤ ਕਿਸੇ ਨਹੀਂ ਪਾਇਆ ਰਹੇ ਤਰੱਯਾ ਜੋੜ ॥ ਹੁਣ ਵਿੱਚ ਜ਼ਮਾਨੇ ਤੇਰ੍ਹਵੇਂ ਅਸਾਂਭੀ ਕੀਤੀ ਲੋੜ ॥ ਇਕ ਬੁੱਧ ਦਲੀਲੋਂ ਇਸ਼ਕ ਦੀ ਕੀਤੀ ਅਸਾਂ ਵਿਚਾਰ ॥ ਇਸ਼ਕ ਚਮਨ ਵਿਚ ਜਾ ਵੜੇ ਖੁੱਲੀ ਰਖ਼ਤ ਹਜ਼ਾਰ ॥ ਸੋਹਣੀ ਮੇਹੀਂਵਾਲ ਦੀ ਹੋਈ ਗੱਲ ਪਿਆਰ ॥ ਸਿਫ਼ਤ ਉਨਾਂ ਦੇ ਇਸ਼ਕ ਦੀ ਕੀਤੀ ਕਾਦਰਯਾਰ ॥ ਜੋ ਕਰਨਾ ਵਰਤਿਆ ਮੁੱਢ ਕਦੀਮ ਅਯਾਮ ॥ ਸੋਹਣੀ ਤੇ ਮੇਹੀਂਵਾਲ ਦੀ ਜਿਥੋ ਤੁਰੀ ਕਲਾਮ ॥ ਹੋਸ਼ ਮਗ਼ਜ਼ਥੀ ਪੁਟਕੇ ਹੋਸ਼ਪਿਆਲਾ ਜਾਮ ॥ ਹੁਣ ਨਵੀਂ ਕਹਾਣੀਕਾਦਰਾ ਜ਼ਾਹਿਰ ਕੀਤੀ ਆਮ ॥ ਇਸ਼ਕ ਸ਼ਹਿਰ ਕਦੀਮ ਅਯਾਮ ਥੀਂ ਨਾਮ ਉਸਦਾ ਗੁਜਰਾਤ ॥ ਕਰ ਸਿਕਲ ਉਤਾਰੇ ਬਾਦੀਏ ਕੀ ਕੁਝ ਕਹੀਯੇ ਬਾਤ ॥ ਓਹ ਵਡਾ ਸਯਾਣਾ ਕਸਬਦਾ ਅਕਲ ਇਲਾਹੀ ਦਾਤ ।ੳਥੇ ਦਾ ਘਮਿਆਰ ਸੀ ਸੰਧੀ ਜ਼ਾਤ ॥ ਨੇਕ ਗਵਾਹੀ ੳਹਰ ਮੈਦਾਨ ਟੁਰੇ ॥ ਆਕਲਤੁੱਲਾ ਕਸਬਦਾ ਰਹਿੰਦਾ ਸ਼ੈਹਰ ਦਰੇ ॥ ਮਿੱਟੀ ਦੀ ਸਰਸਾਹੀਯੋ ਬਾਦੀਆ ਇੱਕ ਘੜੇ ॥ ਗਿਰਦਾ ਜਿਉਂ ਪਰਕਾਰ ਦਾ ਤਿਵੇਂ ਦਰੁਸ੍ਹ ਕਰੇ ॥ ਜਿਸਵਿਚ ਪੈਂਦਾ ਕਾਦਰਾ ਪਾਣੀ ਵਜ਼ਨ ਤਹਿਕੀਕ ॥ ਸਾਫ਼ ਉਤਾਰੇ ਬੈਜ਼ਯੋ ਕਾਗਜ਼ ਵਾਂਗ ਬਾਰੀਕ ॥ ਚੀਨੀ ਕਚ ਬਲੌਰ ਤੇ ਕਢੇ ਮੁਲ ਵਧੀਕ ॥ ਓਹ ਟੋਰੋ ਵਿੱਚ ਵਲਾਇਤੀਂ ਬਾਦਸ਼ਾਹਾਂ ਦੇ ਤੀਕ ॥ ਇਕ ਬੇਟੀ ਸੀ ਘਰ ਓਸਦੇ ਸੂਰਤ ਦੀ ਤਸਵੀਰ ॥ ਵਾਂਗ ਜਲਾਲੀਸਾਹਬਿਾਂ ਲੈਲੀਸੱਸੀ ਹੀਰ॥ ਸ਼ੀਰੀ ਚੰਦ੍ਰਬਦਨ