Page:Sohni Mahiwal - Qadir Yar.pdf/6

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

( ੬ )

ਗੱਲ ॥ ਅਕਲ ਵਜੂਦੋਂ ਬਾਹਰੀ ਸੋਹਣੀ ਸ਼ਰਮ ਹਿਯਾਉ॥ ਪਰ ਨਾ ਸੀ ਕੀਤਾ ਕਾਦਰਾ ਮਾਂ ਪਿਉ ਓਸ ਵਿਆਹੁ ॥ ਲੱਜ਼ਤਵਾਇ ਜਹਾਨ ਦੀ ਨਾ ਸੀ ਕੁੱਝ ਅਜੇ ॥ ਭੋਲੀ ਭਾਲੀ ਜਾਤ ਦੀਮਸਤ ਮਿਜ਼ਾਜ ਸਜੇ ॥ ਖ਼ੂਬੀ ਉਤੇ ਆ ਗਿਆ ਲੈਕੇ ਇਸ਼ਕ ਛੁਰੀ ॥ ਪੜਦੇ ਕੱਟ ਦਿਮਾਗ਼ਦੇ ਦਿੱਤੀ ਇਸ਼ਕੀ ਪੁੜੀ ॥ ਸਖ਼ਤ ਸੋਹਣੀ ਦੇ ਤਾਲਿਆ ਗੈਬੋਂ ਕਲਮ ਵੁੜੀ॥ ਪਰ ਖੋਲ੍ਹ ਹਕੀਕਤਕਾਦਰਾ ਕਿੱਥੋਂ ਗੱਲ ਟੁਰੀ ॥ ਇਕ ਮਿਰਜ਼ਾ ਇਜ਼ਤਬੇਗ ਸੀ ਅੰਦਰ ਬਲਖ਼ ਬੁਖ਼ਾਰ॥ ਮਜਨੂੰ ਪੁਨੂੰ ਰਾਂਝਿਯੋਂ ਜਿਉਂ ਫ਼ਰਿਹਾਦ ਨੱਜਾਰ ॥ ਓਹ ਰੋਡਾ ਮਿਰਜ਼ਾ ਯਾਰ ਸੀ ਕਾਮ ਕਵਰ ਦਾ ਯਾਰ ॥ ਓਹ ਜ਼ਾਤ ਮੁਗ਼ਲ ਸੀ ਕਾਦਰਾ ਕਰਦਾ ਰੋਜ਼ ਵਾਪਾਰ ॥ ਕਰਨਾਹੋਯਾ ਰੱਬ ਦਾ ਇਸ਼ਕ ਹੋਯਾ ਫਰੀਦ ॥ ਮਾਲ ਤਜਾਰਤ ਸੋਂ ਲਿਆ ਪਹਲਾਂ ਓਸ ਖਰੀਦ ॥ ਤੁਰਿਆ ਦਿੱਲੀ ਸ਼ਹਿਰ ਨੂੰ ਮੋਹਲਤ ਨਾਲ ਰਸੀਦ ॥ ਗੁਲਸ਼ਨ ਪਿਆਰੇ ਕਾਦਰਾ ਖ਼ਤਮ ਹੋਯਾ ਖ਼ੁਸ਼ਦੀਦ ॥ ਦਿਲੀ ਅੰਦਰ ਫਿਰ ਗਿਆ ਹੋਕਾ ਸ਼ਹਿਰ ਬਾਜ਼ਾਰ ਇਕ ਬੜਾ ਸੁਦਾਗਰ ਬਲਖ ਦਾ ਪਹੁਚਾ ਕਰਨ ਬਪਾਰ ॥ ਲਾਚੀ ਲੌਂਗਾਂ ਜਾਫ਼ਲਾਂ ਲੱਦੇ ਊਠ ਹਜ਼ਾਰ ॥ ਕੇਸਰ ਜ਼ੀਰਾ ਕਾਦਰਾ ਕੀ ਕੁਝ ਕਰਾਂ ਸ਼ੁਮਾਰ ॥ ਮੇਵੇ ਖ਼ੂਬ ਵਿਲਾਇਤੀ ਲਦੇ ਓਸ ਤਮਾਮ ॥ ਗਰੀ ਮੁਨੱਕਾ ਸਾਉਗੀ ਪਿਸਤਾ ਹੋਰ ਬਦਾਮ ॥ ਭਾਰ ਹਰੀੜਾਂ ਸੁੰਢਦੇ ਓੜਕ ਮਿਰਚਾਂ ਆਮ ॥ ਮੈਂ ਕੀ ਕੀ ਦੱਸਾਂ ਕਾਦਰਾ ਭਰੀਆਂ ਸਭ ਤਮਾਂਮ ॥ ਅਵੱਲ ਅੱਗੇ ਪਾਤਸ਼ਾਹ ਰਖੀ ਓਸ ਨਿਯਾਜ਼ ॥ ਦੇਖ ਸੁਦਾਗਰ ਸੋਹਿਣਾ ਸੂਰਤ ਬੇ ਅੰਦਾਜ਼ ॥ ਚੁੱਗਤਾ ਸ਼ਾਹਿ ਜਹਾਨ ਦਾ ਬਹੁਤ ਹੋਯਾ