Page:Sohni Mahiwal - Qadir Yar.pdf/7

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੭ )

ਖ਼ੁਸ਼ ਨਾਜ਼ ॥ ਉਸ ਖਿੱਲਤ ਬਖ਼ਸ਼ੀ ਕਾਦਰਾ ਕੀਤਾ ਸ਼ਾਹ ਆਬਾਦ ॥ ਲੈ ਸੁਦਾਗਰ ਸਿਰੋਪਾਇ ਬੈਠਾ ਡੇਰੇ ਆਇ ॥ ਸੱਦ ਦਲਾਲ ਬਾਜ਼ਾਰ ਦੇ ਦਿੱਤਾ ਰਖਤ ਖੁਲ੍ਹਇ ॥ ਅੰਦਰ ਦਿੱਲੀ ਸ਼ਹਿਰ ਦੇ ਲੱਗਾ ਹੋਣ ਵਿਕਾਇ ॥ ਕੁਲ ਮਾਲ ਫ਼ਰੋ- ਖਤ ਓਸਦਾ ਲਿਆ ਸ਼ਾਹਾਂ ਚੁਕਾਇ ॥ ਮਾਲ ਸੁਦਾਗਰ ਬੇਚ ਕੇ ਕੀਤਾ ਬੈਠ ਹਿਸਾਬ ॥ ਦੂਣੀ ਦੌਲਤ ਹੋਗਈ ਹੋਯਾ ਦੁਰ ਅਜ਼ਾਬ ॥ ਰਾਹ ਡਿੱਠਾ ਤਖ਼ਤ ਪੰਜਾਬ ਦਾ ਸ਼ਹਿਰ ਬਹਿਸ਼ਤ ਲਾਹੌਰ ॥ ਦਿੱਲੀ ਬਲਖ਼ ਬੁਖ਼ਾਰ ਥੀਂ ਦਿੱਲੀ ਸ਼ਹਿਰ ਭੰਬੋਰ ॥ ਕਾਬਲ ਇਸਤੰਬੋਲ ਥੀਂ ਮਿਸਲ ਨਾ ਤਿਸਦੀ ਹੋਰ ॥ ਚੀਨ ਮਚੀਨ ਨਾ ਕਾਦਰਾ ਸੋਹਿਣਾ ਸ਼ਹਿਰ ਨਾ ਹੋਰ ॥ ਅਜਬਬਹਾਰ ਲਾਹੌਰ ਦੀ ਮਿਰਜ਼ੇ ਡਿੱਠੀ ਆਣ ॥ ਖ਼ਰੀਦ ਫ਼ਰੋਖ਼ਤ ਹੋਰ ਭੀ ਕੀਤਾ ਮਾਲ ਉਥਾਨ ॥ ਓੜਕ ਡੇਰਾ ਵਤਨ ਨੂੰ ਕੀਤਾ ਕੂਚ ਪਿਛਾਹਾਂ ॥ ਰਾਵੀ ਲੰਘੀ ਕਾਦਰਾ ਪਹੁੰਚੇ ਜਾਇ ਝਨਾਂ ॥ ਪਾਣੀ ਇਸ਼ਕ ਝਨਾਓਂਦਾ ਜਾਦੂਗੀਰ ਵਹੇ॥ ਇਸ਼ਕ ਝਨਾਓਂਲੱਭਦਾ ਜੇ ਕੋਈ ਮੁਲ ਲਵੇ ॥ ਸਭ ਆਸ਼ਕ ਉਸਦੇ ਬਾਲਕੇ ਕੰਢੇ ਉਪਰ ॥ ਹੁਣ ਤੱਸਲੀ ਕਾਦਰਾ ਮਿਰਜ਼ਾ ਪਹੁੰਚਾ ਹੈ ॥ ਮਿਰਜ਼ੇ ਇਜ਼ੱਤਬੇਗ ਨੇ ਪਾਯਾ ਆਣ ਵਹੀਰ ॥ ਗਿਆ ਲੰਘ ਝਨਾਂਵੋਂ ਕਾਦਰਾ ਸੇਵੇ ਖ੍ਵਾਜਾ ਪੀਰ ॥ ਵਿੱਚ ਸ਼ਹਿਰ ਗੁਜਰਾਤ ਦੇ ਜਾਇ ਲਥੇ ਕਰ ਡੀਰ ॥ ਖ਼ਬਰ ਹੋਈ ਵਿੱਚ ਸ਼ਹਿਰ ਦੇ ਪਹੁੰਚਾ ਕੋਈ ਅੰਬੀਰ ॥ ਜਾਂ ਦੋ ਦਿਨ ਬੀਤੇ ਉਤਰਿਆਂ ਮਿਰਜ਼ੇ ਸੁਨੀ ਤਰੀਫ਼ ॥ ਇਕ ਸ਼ਹਿਰ ਅੰਦਰ ਘੁਮਿਆਰ ਹੈ ਤੁੱਲਾ ਇਸਮ ਸ਼ਰੀਫ਼ ॥ ਓਹ ਘੜੇ ਪਿਆਲੇ ਕੀਮਤੀ ਸੱਭੇ ਕਰਨ