Page:Sohni Mahiwal - Qadir Yar.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੮ )

ਤਰੀਫ਼ । ਨਫ਼ਰ ਬੁਲਾਯਾ ਕਾਦਰਾ ਮਿਰਜ਼ੇ ਸੁਨੀ ਤਰੀਫ਼ ॥ ਨਫ਼ਰ ਹਵੇਲੀ ਪੁਛੱਕੇ ਤੁੱਲੇ ਵੱਲ ਗਿਆ ॥ ਆਹਿ ਸੋਹਣੀ ਹੁਸਨ ਦੀ ਮੱਥਾ ਨਜ਼ਰ ਪਿਆ ॥ ਓਹ ਦੇਖ ਮੋਯਾ ਬਿਨ ਮਾਰਿਓਂ ਹੋ ਹੈਰਾਨ ਗਿਆ ॥ ਪੈਸਾ ਪਲਿਯੋਂ ਖੋਲ੍ਹਕੇ ਪਯਾਲਾ ਮੁੱਲ ਲਿਆ ॥ ਨਫ਼ਰ ਪਿਆਲਾ ਹਥਲੈ ਪਹੁੰਚਾ ਮਿਰਜ਼ੇ ਕੋਲ ਬੋਲੇ ਫੂਕੀ ਆਨਕੇ ੳੱਗ ਦੁਖਾਂ ਦੀ ਫੋਲ ॥ ਪਿਆਲਾ ਮਿਰਜ਼ੇ ਹੱਥ ਦੇ ਕਹਿੰਦਾ ਗਲ ਫਰੋਲ ॥ ਘਰ ਘੁਮਯਾਰਾਂ ਪਦਮਨੀ ਗੱਲ ਸੁਨਾਵਾਂ ਰੋਲ । ਮਿਰਜੇ ੳੁਸਦੀ ਗਲ ਨੂੰ ਸੁਣਿਆਂ ਲਾ ਧਿਆਨ॥ ਪਕੜ ਦਿਲਾਂ ਨੂੰ ਹੋਗਈ ਇਸ਼ਕ ਲਗਾਯਾ ਬਾਨ ਕਹੇ ਸ਼ਿਤਾਬੀ ਨਫਰ ਨੂੰ ਲੈ ਚਲ ਓਸ ਦੁਕਾਨ ॥ ਖ਼ੂਬੀੳੁਪਰ ਹੋਗਿਆ ੲਿਸ਼ਕ ਕਰੇ ਘੁਮਸਾਨ ॥ ਓਹਨੂੰ ਹਕੀਕੀ ਇਸ਼ਕ ਦੀ ਆਣ ਹੋਈ ਗਜਗਾਹ ॥ ਮਿਰਜ਼ਾ ਦੇਖਣ ਚੱਲਿਆ ਭਾਂਡੇ ਦੇਖਨ ਚਾਹ । ਜਾਂ ਤੁੱਲੇ ਦੇ ਘਰ ਗਿਆ ਆਸ਼ਿਕ ਬੇਪਰਵਾਹ ॥ ਸੋਹਣੀ ਆਹੀ ਕੱਤਦੀ ਬੈਠੀ ੳੁਸੇ ਜਾ ॥ ਮਿਰਜ਼ੇ ਡਿੱਠੀ ਉਸਦੀ ਸੂਰਤ ਸੀ ਦਿਲਖਾਹ ॥ ਨਿੱਸਲ ਬਾਂਹ ਹੁਲਾਰਦ ਕੱਢੇ ਤੰਦ ਹਵਾ ॥ ਵਾਂਗ ਪਤੰਗ ਜਲ ਗਿਆ ਜਾਨ ਜਹਾਨ ਗਵਾ ॥ ਪਰ ਜਿਸਨੂੰ ਜ਼ਹਿਮਤ ਇਸ਼ਕ ਦੀ ਹੋਵੇ ਮੌਤ ਦਵਾ ॥ ਨਫ਼ਰ ਕਹਿਆ ਇਕ ਬਾਦਿਆ ਸਾਨੂੰ ਦੇਵੀਂ ਹੋਰ ॥ ਬਾਪ ਸੋਹਣੀ ਦੇ ਆਖਿਆ ਉਠ ਬੱਚਾ ਦੇ ਹੋਰ ॥ ਸੋਹਣੀ ਕਾਸਾ ਕਢਿਆ ਮਿਰਜ਼ੇ ਦਿੱਤਾ ਮੋੜ ॥ ਪਰ ਦੋਤਿਨ ਵੇਰੀ ਕਾਦਰਾ ਕੀਤੀ ਗੱਲ ਅਜੋੜ ॥ ਕੋੲੀ ਪਸੰਦ ਨਾ ਆਵਦਾ ਫੇਰ ਵਿਖਾਵੇ ਹੋਰ ॥ ਸ਼ੌਕ ਉਹਦੇ ਦਿਲ ਹੋਰ ਸੀ ਪਿਆਲੇ ਦੇ ਸਿਰ ਜ਼ੋਰ ॥