ਪੰਨਾ:Surjit Patar De Kav Samvedna.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਮਨੁੱਖ ਪੈਸੇ ਦਾ ਗੁਲਾਮ ਹੋ ਜਾਂਦਾ ਹੈ। ਔਰਤ ਵੀ ਮਰਦ ਵਾਂਗ ਹੀ ਪੈਸੇ ਦੀ ਗੁਲਾਮੀ ਤਾਂ ਹੰਢਾਉਂਦੀ ਹੀ ਹੈ। ਇਸ ਤੋਂ ਇਲਾਵਾ ਸਰਮਾਏਦਾਰੀ ਨਿਜ਼ਾਮ ਵਿਚ ਵੀ ਮੱਧਕਾਲੀ ਜਾਗੀਰਦਾਰ ਰੁਚੀਆਂ ਦਾ ਮੁਕੰਮਲ ਖਾਤਮਾ ਨਹੀਂ ਹੁੰਦਾ, ਇਸ ਲਈ ਸਮਕਾਲੀ ਸਮਾਜ ਵਿਚ ਵੀ ਔਰਤ ਨੂੰ ਪੈਸੇ ਅਤੇ ਮਰਦ ਦੀ ਦੂਹਰੀ ਗੁਲਾਮੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਾਡੇ ਸਮਕਾਲੀ ਸਥਾਪਤ ਕੀਮਤ ਪਬੰਧ ਦੇ ਇਸ ਅਮਾਨਵੀ ਔਗੁਣ ਤੇ 'ਪਾਤਰ' ਇਉਂ ਚੋਟ ਕਰਦਾ ਹੈ:

ਇਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਤੇ ਵਟਣਾ ਮਲ ਕੇ।

ਔਰਤ ਪਹਿਲਾਂ ਆਪਣੇ ਘਰ ਵਿਚ ਦਾਬੇ ਅਧੀਨ ਹੁੰਦੀ ਹੈ। ਜਦੋਂ ਉਹ ਵਿਆਹੀ ਜਾਂਦੀ ਹੈ ਤਾਂ ਭਾਵੇਂ ਇਸ ਰਸਮ ਨੂੰ ਹੁਲਾਸ-ਪੂਰਨ ਰਸਮ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਹੈ, ਪਰ ਉਹ ਨਵੇਂ ਘਰ ਵਿਚ ਵੀ ਗੁਲਾਮੀ ਹੀ ਹੰਢਾਉਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕੈਦ ਨੂੰ ਸਾਡੇ ਪੁਰਾਣੇ ਧਾਰਮਿਕ ਨਿਆਇ ਸਾਸ਼ਤਰ ਵਾਜ਼ਬ ਠਹਿਰਾਉਂਦੇ ਹਨ ਕਿਉਂਕਿ ਅਸਲ ਵਿਚ ਧਾਰਮਿਕ ਨਿਆਇ ਸ਼ਾਸ਼ਤਰ ਵੀ ਤਾਂ ਕਾਬਜ ਸਮਾਜਿਕ ਸ਼ਕਤੀਆਂ ਨੂੰ ਬਨਾਉਣ ਵਾਲੇ ਲੋਕਾਂ ਦੇ ਅਨੁਸਾਰ ਹੁੰਦੇ ਹਨ। ਆਪਣੀ, ਜੋ ਹੱਕੀ ਹੁੰਦਾ ਹੈ, ਨੂੰ ਜਦੇ ਮਿਲਣ ਦੀ ਬਜਾਏ ਗੈਰ-ਹੱਕੀ ਪਰਾਏ ਨੂੰ ਮਿਲ ਜਾਂਦੀ ਹੈ, ਤਾਂ ਇਸ ਤੜਪ ਨੂੰ ਸ਼ਾਇਰ ਨੇ ਡੂੰਘ ਸ਼ਿਦਤ ਨਾਲ ਇਉਂ ਪ੍ਰਗਟਾਇਆ ਹੈ।

ਤੇਰੇ ਪਰਾਏ ਹੋਣ ਦੀ ਕਿਉਂ ਰਾਤ ਏਨੀ ਚੁੱਪ
ਉੱਠਾਂ ਤੜਪ ਤੜਪ ਕੇ ਇਕ ਕੇ ਕੰਝਣ ਦੇ ਸ਼ੋਰ ਤੇ

'ਪਾਤਰ' ਦੇ ਸ਼ੇਅਰਾਂ ਵਿਚ ਜਿੱਥੇ ਪਿਆਰ ਵਿਚ ਨਿਹੋਰੇ, ਪਿਆਰ ਨੂੰ ਜਾਬਰ ਸ਼ਕਤੀਆਂ ਵੱਲੋਂ ਕੁਚਲੇ ਜਾਣ ਦਾ ਪ੍ਰਗਟਾ ਮਿਲਦਾ ਹੈ, ਉਥੇ ਪਿਆਰ ਦੇ ਅਨੁਭਵ ਵਿਚ ਉਪਜੇ ਮਨੋਭਾਵਾਂ ਨੂੰ ਬੜੇ ਹੀ ਕਾਵਿਕ ਸੰਵੇਦਨਾ ਨਾਲ ਕਲਾਤਮਿਕ ਅਭਵਿਅਕਤੀ ਕੀਤੀ ਮਿਲਦੀ ਹੈ।

ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ

12