ਪੰਨਾ:Surjit Patar De Kav Samvedna.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਭਿਵਿਅਕਤ ਕੀਤਾ ਹੈ । ਹਰ ਸਾਹਿਤਕ ਕਿਰਤ ਵਿਚ ਕੋਈ ਨਾ ਕੋਈ ਵਿਚਾਰ ਹਮੇਸ਼ਾਂ ਲੁਪਤ ਰਹਿੰਦਾ ਹੈ । ਅਚੇਤ ਜਾਂ ਸੁਚੇਤ ਹਰੇਕ ਵਿਅਕਤੀ ਦਾ ਜੀਵਨ ਪ੍ਰਤੀ ਇਕ ਵਿਸ਼ੇਸ਼ ਨਜ਼ਰੀਆਂ ਹੁੰਦਾ ਹੈ । ਇਸ ਨਜ਼ਰੀਏ ਜਾਂ ਦ੍ਰਿਸ਼ਟੀਕੋਣ ਨੂੰ ਅਸੀਂ ਉਸ ਵਿਅਤੀ ਦੀ ਵਿਚਾਰਧਾਰਾ ਆਖ ਸਕਦੇ ਹਾਂ, ਜਿਸ ਦਾ ਪ੍ਰਗਟਾ ਸਾਹਿਤਕ ਕਿਰਤਾਂ ਵਿਚ ਹੁੰਦਾ ਹੈ । ਭਾਵੇਂ ਮਾਰਕਸਵਾਦੀ ਦਰਸ਼ਨ ਅਨੁਸਾਰ ਵਿਚਾਰਧਾਰਾ ਉਸਾਰ ਦਾ ਅੰਗ ਹੋਣ ਕਰਕੇ ਹਮੇਸ਼ਾਂ ਆਧਾਰ ਦੀ ਅਨੁਸਾਰੀ ਹੁੰਦੀ ਹੈ । ਪਰ ਇਹ ਜ਼ਰੂਰ ਨਹੀਂ ਹੈ ਕਿ ਸਾਹਿਤਕ ਕਿਰਤਾਂ ਵਿਚ ਪੇਸ਼ ਵਿਚਾਰ ਲਾਜ਼ਮੀ ਤੌਰ ਤੇ ਕਾਬਜ਼ ਜਮਾਤਾਂ ਦੇ ਅਨੁਸਾਰ ਹੋਣ ਸਗੋਂ ਅਜਿਹਾ ਬਹੁਤ ਘੱਟ ਹੁੰਦਾ ਹੈ । ਮਹਾਨ ਸਾਹਿਤ ਹਮੇਸ਼ਾਂ ਹੀ ਵਿਚਾਰਧਾਰਾ ਦੀ ਲਛਮਣ ਰੇਖਾ ਤੋਂ ਪਾਰ ਜਾਂਦਾ ਹੈ । ਅਰਨੈਸਟ ਫ਼ਿਸ਼ਰ ਅਨੁਸਾਰ ਕਲਾ ਹਮੇਸ਼ਾ ਹੀ ਵਿਚਾਰਧਾਰਾ ਦੇ ਵਿਰੁੱਧ ਹੁੰਦੀ ਹੈ । ਇਥੇ ਵਿਚਾਰਧਾਰਾ ਤੋਂ ਭਾਵ ਉਸਾਰ ਦਾ ਅੰਗ ਉਨਾਂ ਵਿਚਾਰਾਂ ਤੋਂ ਹੈ, ਜੋ ਬਰ. ਜਆਂ ਸਮਾਜ ਵਿਚ ਪ੍ਰਚੱਲਤ ਰਹਿਦੇ ਹਨ । ਇਸ ਵਿਚਾਰ-ਧਾਰਾ ਵਿਚ ਝੂਠ ਚੇਤਨਾ ਹੁੰਦੀ ਹੈ । | ਸ਼ਾਇਰ ਜੋ ਕੁਝ ਲਿਖਦਾ ਹੈ ਉਹ ਜ਼ਰੂਰੀ ਨਹੀਂ ਸਥਾਪਤੀ ਦੇ ਹੱਕ ਹੋਵੇ ਸਗੋ’ ਸਾਡੀ ਸ਼ਾਇਰੀ ਦਾ ਇਤਿਹਾਸ ਤਾਂ ਹਮੇਸ਼ਾ ਹੀ ਸਥਾਪਤ ਕਦਰਾਂ ਕੀਮਤਾਂ ਨੂੰ ਕਰਾਉਣਾ ਹੀ ਰਿਹਾ ਹੈ। ਪਰ ਜੇ ਸ਼ਾਇਰ ਦੇ ਵਚਾਰ ਕਾਬਜ਼ ਜਮਾਤ ਦੇ ਹੱਕ ਨਹੀਂ ਤਾਂ ਉਨ੍ਹਾਂ ਵਿਚਾਰਾਂ ਨੂੰ ਦਬਾਉਣਾ ਕਾਬਜ਼ ਜਮਾਤ ਦੀ ਲੋੜ ਹੁੰਦਾ ਹੈ , ਸਮਾਜ ਦੇ ਵਿਕਾਸ ਨਾਲ ਨਿਜ਼ਾਮ ਬਦਲਦੇ ਹਨ । ਪਰ ਇਸ ਨਿਜ਼ਾਮ ਬਦਲ ਵਿਚ ਰਚ ਦੀ ਬਨਿਆਦ ਖਸਲਤ ਨਹੀਂ ਬਦਲਦੀ । ਭਾਵ ਹੁਣ ਤਕ ਦੇ ਢਹਿਢੇਰੀ ਹੋ ਚੁੱਕੇ ਰਾਜ ਪ੍ਰਬੰਧ ਵਿਚੋਂ ਆਰੰਭਕ ਕਬਲਾ ਯੁੱਗ ਨੂੰ ਛੱਡਕੇ ਗੁਲਾਮਕਾਰੀ ਜਾਗੀਰਦਾਰ ਅਦੇ ਸਮਕਾਲੀ ਸਰਮਾਏਦਾਰ ਨਿਜ਼ਾਮ ਸਾਰਿਆਂ ਵਿਚ ਵਰਗ ਵੰਡ ਬਰਕਰਾਰ ਰਹਿੰਦੀ ਹੈ । ਇਸ ਵਰਗ ਵੰਡ ਕਾਰਣ ਆਰਥਿਕ ਅਸਾਂਵੇਪਣ ਵਰਗt fਚ ਵਰਗ ਸੰਘਰਸ ਚਲਦਾ ਰਹਿੰਦਾ ਹੈ । ਕਾਬਜ਼ ਸਮਾਜਿਕ ਸ਼ਕਤੀਆਂ ਵਿਰੋਧੀਆਂ ਨੂੰ ਕੁਚਲਦੀਆਂ ਰਹਿੰਦੀਆਂ ਹਨ । ਇਸ ਵਰਤਾਰੇ ਨੂੰ ਸੁਰਜੀਤ ਪਾਤਰ ਇਉਂ ਪ੍ਰਗਟਾਉਂਦਾ ਹੈ : ਕਰ