ਪੰਨਾ:Surjit Patar De Kav Samvedna.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਨਾ ਉੱਚਾ ਤਖਤ ਸੀ, ਅਦਲੀ ਰਾਜੇ ਦਾ ਮਜ਼ਲੂਮਾਂ ਦੀ ਉਮਰ ਹੀ ਰਾਹ ਵਿਚ ਬੀਤ ਗਈ ਜਾਂ ਫਿਰ ਇਸ ਅਦਾਲਤ 'ਚ ਬੰਦੇ ਬਿਰਖ਼ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ ਇਹ ਕਦੋਂ ਤਕ ਏਥੇ ਖੜ੍ਹ ਟਹਿਣਗੇ । ਸਥਾਪਿਤ | ਕਬਜ਼ ਜਮਾਤਾਂ ਆਪਣੇ ਵਿਰੋਧੀਆਂ ਨੂੰ ਆਪਣੇ ਵੱਲੋਂ ਠੋਸੇ ਅਖੋਤੀ ਨਿਆਂ ਪ੍ਰਬੰਧ ਅਧੀਨ ਸਜ਼ਾ ਤਾਂ ਦਿੰਦੀਆਂ ਹੀ ਹਨ, ਪਰ ਉਨ੍ਹਾਂ ਲਈ ਮਾਨਸਿਕ ਅਤੇ ਸ਼ਰੀਰਕ ਜਬਰ ਲਈ ਨਿਆਂ ਪ੍ਰਬੰਧ ਅੰਦਰ ਰਹਿਣਾ ਜ਼ਰੂਰੀ ਨਹੀਂ ਹੈ । ਹਾਕਮ ਜਮਾਤਾਂ ਆਪਣੇ ਵਿਰੋਧੀਆਂ ਨੂੰ ਨੰਗੇ ਚਿੱਟੇ ਰੂਪ ਵਿਚ ਦਬਾਉਂਦੀਆਂ ਹਨ : . ਪਹਿਲਾਂ ਜਦੋਂ ਵੀ ਦਲ ਆਉਂਦਾ ਗਾਉਂਦੀ ਸੀ ਸ਼ਹਿਨਾਈ ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀ ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਸੁਰਜੀਤ ਪਾਤਰ ਰਚਿਤ 'ਹਵਾ ਵਿਚ ਲਿਖੇ ਹਰਫ਼’ ਦੀਆਂ ਗ਼ਜ਼ਲਾਂ ਦੇ ਕਾਫੀ ਸ਼ੇਅਰਾਂ ਵਿਚ ਸਥਾਪਤੀ ਵੱਲੋਂ ਕੀਤੇ ਜਾਂਦੇ ਮਾਨਸਿਕ ਅਤੇ ਸ਼ਰੀਰਕ ਤਸ਼ੱਦਦ ਨੂੰ ਚਿਤਰਿਆ ਗਿਆ ਹੈ । ਪਾਤਰ’ ਨੇ ਇਸ ਤਸ਼ੱਦਦ ਨੂੰ ਨਿਆਂ-ਆਧਾਰਤ ਧਰਾਤਲ ਤੇ ਸਿੱਧ ਕਰਨ ਵਾਲੀ ਨਿਆਂ ਪ੍ਰਣਾਲੀ ਤੇ ਵੀ ਭਰਪੂਰ ਕਟਾਖਸ਼ ਕੀਤਾ ਹੈ । ਸਮਕਾਲੀ ਯਥਾਰਥ :- | ਲੇਖਕ ਆਪਣੀਆਂ ਰਚਨਾਵਾਂ ਵਿਚ ਅਚੇਤ ਸੁਚੇਤ ਤੌਰ ਤੇ ਸਮਕਾਲੀ - ਯਥਾਰਥ ਨੂੰ ਅਨੁਭਵ ਕਰਕੇ ਉਸ ਦੀ ਕਲਾਤਮਿਕ ਅਭਿਵਿਅਕਤੀ ਕਰਦਾ ਹੈ । ਸਮਕਾਲੀ ਯਥਾਰਥ ਨੂੰ ਚਿਤਰਦੇ 'ਹਵਾ ਵਿਚ ਲਿਖੇ ਹਰਫ਼' ਦੇ ਕੁਝ ਸ਼ੇਅਰ ਤਾਂ ਸਮਕਾਲੀ ਇਤਿਹਾਸ ਦੇ ਵਰਕੇ ਜਾਪਦੇ ਹਨ । ਕਠੋਰ ਸਮਕਾਲ ਯਥਾਰਥ ਦਾ ਮਾਨਵ ਮਨ ਉਤੇ ਪੈ ਰਹੇ ਪ੍ਰਭਾਵ ਨੂੰ ਮਾਨਵੀ ਸੰਵੇਦਨਾ ਸਹਿਤ , ਪ੍ਰਗਟਾਉਣ ਵਿਚ ਸਰਜਤ 'ਪਾਤਰ' ਸਫਲ ਰਿਹਾ ਹੈ । ਇਸ ਕਠੋਰ ਯਥਾਰਥ ਦੇ ਕਟੁਰ ਅਨੁਭਵ ਨੂੰ 'ਪਾਤਰ' ਇਉਂ ਰੂਪਮਾਨ ਕਰਦਾ ਹੈ :