ਪੰਨਾ:Surjit Patar De Kav Samvedna.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਪੈਗੰਬਰੀ ਦ੍ਰਿਸ਼ਟੀ ਵਾਲੇ ਅਟਲ ਸਚਾਈਆਂ ਪ੍ਰਗਟਾਉਂਦੇ ਪਾਤਰ ਦੇ ਕੁਝ ਸ਼ੇਅਰ ਹੇਠ ਦਰਜ ਹਨ : ਇਕ ਇਕ ਕਤਰੇ ਵਿਚ ਸਨ, ਜੋ ਬਦੀਆਂ ਸੌ ਨੇਕਆਂ । ਮੈਂ ਤਾਂ ਯਾਰੋ ਖੁਰ ਗਿਆ, ਘਾਲ ਘੁਲ ਆਪਣੇ ਨਾਲ ਕਿੱਥੇ ਕਿੱਥੇ ਰੱਖਣਾ ਹੈ, ਕਿੱਥੋਂ ਕਿੱਥੋਂ ਵੱਢਣਾ ਸਾਰਾ ਨਹੀਂ ਹਰਾਮ ਮੈਂ, ਸਾਰਾ ਨਹੀਂ ਹਲਾਲ | ਪਰ ਸਾਡੀ ਮੱਤ ਅਨੁਸਾਰ ਅਸੀ ਇਨਾਂ ਸ਼ੇਅਰਾਂ ਨੂੰ ਪੈਗੰਬਰੀ ਸਚਾਈ ਨਹੀਂ ਕਹਾਂਗੇ ਕਿਉਂਕਿ “ਪੈਗੰਬਰੀ' ਸ਼ਬਦ ਤੋਂ ਸ਼ਾਇਰ ਦੇ ਇਸ ਧਰਤੀ ਨਾਲ ਜੁੜੇ ਯਥਾਰਥ ਨੂੰ ਪ੍ਰਗਟਾਉਣ ਦੀ ਥਾਂ ਆਤਮਮੁਖੀ ਨਿਰਣੇ ਦਿੰਦਾ ਜਾਪਦਾ ਹੈ । ਜਦੋਂ ਕਿ ਅਸਲ ਵਿਚ ‘ਪਾਤਰ’ ਨੇ ਇਤਿਹਾਸ ਦੇ ਸਮਕਾਲੀ ਪੜਾਅ ਤੇ ਪ੍ਰਾਪਤ ਹੋਏ ਗਿਆਨ-ਵਿਗਿਆਨ ਨਾਲ ਯਥਾਰਥ ਨੂੰ ਗ੍ਰਹਿਣ ਕਰਕੇ ਮੁੜ ਪ੍ਰਗਟਾ ਦਿੱਤਾ ਹੈ । ਇਸੇ ਵਿਚ ਸ਼ਾਇਰ ਦੀ ਮਹਾਨਤਾ ਲਪਤ ਹੈ । ਪਪਰਕ ਦ੍ਰਿਸ਼ਟੀਕੋਣ ਅਨੁਸਾਰ ਮਨੁੱਖ ਜਾਂ ਤਾਂ ਧ ‘ਨੇਕ' ਹੁੰਦਾ ਹੈ ਜਾਂ ਮੁਕੰਮਲ ‘ਬਦ' । ਜਦੋਂ ਕਿ ਮਨੋਵਿਗਿਆਨ ਦੀਆਂ ਨਵੀਆਂ ਖੋਜਾਂ ਦਸਦੀਆਂ ਹਨ ਕਿ ਮਨੁੱਖ ਨਾ ਤਾਂ ਨਿਰੋਲ ‘ਬਦ' ਹੀ ਹੁੰਦਾ ਹੈ ਤੇ ਨਾ ਹੀ ਸਾਰਾ ‘ਨੇਕ` । ਸਗੋਂ ਮਨੁੱਖ ਅੰਦਰ ‘ਨੇਕੀ ਅਤੇ ‘ਬਦੀ' ਦਰਮਿਆਨ ਦਵੰਦ ਚਲਦਾ ਰਹਿੰਦਾ ਹੈ । ਮਨੁੱਖ ਆਪਣੇ ਅਸਲੇ ਤੋਂ ਨਾ ਤਾਂ ਨੇਕ ਹੈ ਤੇ ਨਾ ਹੀ ਬਦ, ਸਗੋਂ ਆਲੇ-ਦੁਆਲੇ ਦੀ ਹਾਲਤਾਂ ਤੋਂ ਉਹ ਨੇਕ' ਜਾਂ 'ਬਦ' ਬਣ ਜਾਂਦਾ ਹੈ । ਵੈਸੇ ਹਰ ਮਨੁੱਖ ਆਪਣੇ ਨਿੱਜ ਬਾਰੇ ਹੀ ਸੋਚਦਾ ਹੈ । ਪਰ ਸਮਾਜ ਵਲੋਂ ਲਾਈਆਂ ਬੰਦਸ਼ਾਂ ਕਾਰਨ ਉਹ ਸਮਾਜ ਵਲੋਂ ਪ੍ਰਮਾਣਿਤ ਮਾਪ ਦੰਡਾਂ ਉਪਰ ਪੂਰਾ ਉਤਰਨ ਦੀ ਕੋਸ਼ਿਸ਼ ਕਰਦਾ ਹੈ । 'ਪਾਤਰ' ਦੇ ਉਪਰਲੇ ਸ਼ੇਅਰਾਂ ਨੂੰ ਇਸੇ ਪਰਿਪੇਖ ਵਿਚ ਵਧੇਰੇ ਚੰਗੀ ਤਰਾਂ ਸਮਝਿਆ ਜਾ ਸਕਦਾ ਹੈ । ਮਨੁੱਖ ਜਿੱਥੇ ਆਪਣੇ ਆਪ ਨੂੰ ਸਮਾਜ ਵੱਲੋਂ ਪ੍ਰਮਾਣਿਤ ਮਾਪ-ਦੰਡਾਂ ਤੇ ਪੂਰਾ ਉਤਰਨ ਦੇ ਯੋਗ ਬਣਾਉਦਾ ਹੈ, ਉਥੇ ਉਹ ਮਾਪ-ਦੰਡਾਂ ਨੂੰ ਆਪਣੇ ਹਾਣ ਦਾ ਬਨਾਉਣ ਦਾ ਯਤਨ ਵੀ ਕਰਦਾ ਹੈ । ਦੋਨੇ ਵਰਤਾਰੇ ਨਾਲੋਂ ਨਾਲ ਵਾਪਰਦੇ ਰਹਿੰਦੇ ਹਨ । ਮਨੁੱਖ ਆਪਣੇ ਹਾਣ ਦੇ ਮੁੱਲ ਦੀ ਤਲਾਸ਼ ਵਿਚ ਹੀ ਭਟਕਦਾ ਰਹਿੰਦਾ ਹੈ : 23